ਕਿਸਾਨਾਂ ਦੇ ਸਮਰਥਨ 'ਚ ਹੁਣ ਇਸ ਸ਼ਖ਼ਸੀਅਤ ਨੇ ਦਰੋਣਾਚਾਰੀਆ ਪੁਰਸਕਾਰ ਵਾਪਸ ਕਰਨ ਦੀ ਕੀਤੀ ਪੇਸ਼ਕਸ਼

Friday, Dec 04, 2020 - 04:44 PM (IST)

ਕਿਸਾਨਾਂ ਦੇ ਸਮਰਥਨ 'ਚ ਹੁਣ ਇਸ ਸ਼ਖ਼ਸੀਅਤ ਨੇ ਦਰੋਣਾਚਾਰੀਆ ਪੁਰਸਕਾਰ ਵਾਪਸ ਕਰਨ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ (ਭਾਸ਼ਾ) : ਸਾਬਕਾ ਰਾਸ਼ਟਰੀ ਮੁੱਕੇਬਾਜ਼ੀ ਕੋਚ ਗੁਰਬਕਸ਼ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਨਵੇਂ ਖੇਤੀਬਾੜੀ ਨਿਯਮਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਉਹ ਆਪਣਾ ਦਰੋਣਾਚਾਰੀਆ ਐਵਾਰਡ ਵਾਪਸ ਕਰ ਦੇਣਗੇ। ਸੰਧੂ ਦੇ ਕਾਰਜਕਾਲ ਵਿਚ ਹੀ ਭਾਰਤ ਨੇ ਮੁੱਕੇਬਾਜੀ ਦਾ ਪਹਿਲਾ ਓਲੰਪਿਕ ਤਮਗਾ ਹਾਸਲ ਕੀਤਾ ਸੀ। ਉਹ 2 ਦਹਾਕੇ ਤੱਕ ਭਾਰਤ ਦੇ ਰਾਸ਼ਟਰੀ ਪੁਰਸ਼ ਕੋਚ ਰਹੇ, ਜਿਸ ਦੇ ਬਾਅਦ ਉਹ 2 ਸਾਲਾਂ ਤੋਂ ਮੁੱਕੇਬਾਜ ਬੀਬੀਆਂ ਨੂੰ ਕੋਚਿੰਗ ਦੇ ਰਹੇ ਹਨ।

ਇਹ ਵੀ ਪੜ੍ਹੋ: ਟਰੂਡੋ ਨੂੰ ਕਿਸਾਨ ਅੰਦੋਲਨ 'ਤੇ ਟਿੱਪਣੀ ਕਰਨੀ ਪਈ ਭਾਰੀ, ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ

ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦਾ ਸਮਰਥਨ ਕਰਣ ਦਾ ਉਨ੍ਹਾਂ ਦਾ ਤਰੀਕਾ ਹੈ ਜੋ ਇੰਨੀ ਠੰਡ ਵਿਚ ਖ਼ੁਦ ਦੀ ਪਰਵਾਹ ਕੀਤੇ ਬਿਨਾਂ ਅੰਦੋਲਨ ਕਰ ਰਹੇ ਹਨ। ਸੰਧੂ ਨੇ ਪਟਿਆਲਾ ਵਿਚ ਆਪਣੇ ਘਰ ਵਿਚ ਗੱਲਬਾਤ ਦੌਰਾਨ ਕਿਹਾ, 'ਮੈਂ ਕਿਸਾਨਾਂ ਦੇ ਪਰਿਵਾਰ ਤੋਂ ਆਇਆ ਹਾਂ, ਉਨ੍ਹਾਂ ਦੇ ਡਰ ਨੂੰ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਚੱਲ ਰਹੀ ਗੱਲਬਾਤ ਨਾਲ ਕਿਸਾਨਾਂ ਲਈ ਸੰਤੋਸ਼ਜਨਕ ਨਤੀਜਾ ਨਹੀਂ ਨਿਕਲਦਾ ਤਾਂ ਮੈਂ ਐਵਾਰਡ ਵਾਪਸ ਕਰ ਦੇਵਾਂਗਾ। ਵਿਜੇਂਦਰ ਸਿੰਘ ਜਦੋਂ 2008 ਵਿਚ ਓਲੰਪਿਕ ਤਮਗਾ ਜਿੱਤਣ ਵਾਲੇ ਭਾਰਤੀ ਮੁੱਕੇਬਾਜ ਬਣੇ ਸਨ, ਉਦੋਂ ਸੰਧੂ ਰਾਸ਼ਟਰੀ ਕੋਚ ਸਨ ਅਤੇ ਉਨ੍ਹਾਂ ਦੀ ਕੋਚਿੰਗ ਦੌਰਾਨ ਹੀ 8 ਭਾਰਤੀ ਮੁੱਕੇਬਾਜਾਂ ਨੇ ਲੰਡਨ 2012 ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਸੰਧੂ ਨੂੰ ਇਸ ਤੋਂ ਪਹਿਲਾਂ ਹੀ 1998 ਵਿਚ ਦਰੋਣਾਚਾਰੀਆ ਐਵਾਰਡ ਨਾਲ ਨਵਾਜਿਆ ਗਿਆ ਸੀ।

ਇਹ ਵੀ ਪੜ੍ਹੋ: ਧੀ ਦੇ ਵਿਆਹ ਨਾਲੋਂ ਅੰਦੋਲਨ ਜ਼ਰੂਰੀ, ਇਸ ਕਿਸਾਨ ਨੇ ਵੀਡੀਓ ਕਾਲ ਜ਼ਰੀਏ ਧੀ ਨੂੰ ਦਿੱਤਾ ਆਸ਼ੀਰਵਾਦ

ਉਨ੍ਹਾਂਨੇ ਕਿਹਾ, 'ਇਹ ਐਵਾਰਡ ਮੇਰੇ ਲਈ ਕਾਫ਼ੀ ਮਾਇਨੇ ਰੱਖਦਾ ਹੈ ਪਰ ਸਾਥੀ ਕਿਸਾਨਾਂ ਦਾ ਦੁੱਖ ਇਸ ਤੋਂ ਵੀ ਜ਼ਿਆਦਾ ਅਹਿਮੀਅਤ ਰੱਖਦਾ ਹੈ। ਇਸ ਸਰਦੀ ਵਿਚ ਉਨ੍ਹਾਂ ਨੂੰ ਸੜਕਾਂ 'ਤੇ ਬੈਠੇ ਹੋਏ ਵੇਖਣਾ ਮੇਰੇ ਲਈ ਬਹੁਤ ਕਸ਼ਟਕਾਰੀ ਹੈ। ਸਰਕਾਰ ਨੂੰ ਉਨ੍ਹਾਂ ਨਾਲ ਗੱਲਬਾਤ ਕਰਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਕੇ ਉਨ੍ਹਾਂ ਨੂੰ ਭਰੋਸਾ ਦੇਣ ਦੀ ਜ਼ਰੂਰਤ ਹੈ।' ਉਨ੍ਹਾਂ ਕਿਹਾ, 'ਜੇਕਰ ਇਸ ਦਾ ਸੰਤੋਸ਼ਜਨਕ ਹੱਲ ਨਿਕਲਦਾ ਹੈ ਤਾਂ ਮੈਂ ਅਜਿਹਾ ਨਹੀਂ ਕਰਾਂਗਾ ਪਰ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਮੈਂ ਐਵਾਰਡ ਵਾਪਸ ਕਰ ਦੇਵਾਂਗਾ।' ਕਈ ਸਾਬਕਾ ਖਿਡਾਰੀਆਂ ਨੇ ਵੀ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਹੈ ਜਿਸ ਵਿਚ ਪਦਮ ਸ਼੍ਰੀ ਅਤੇ ਅਰਜੁਨ ਐਵਾਰਡੀ ਪਹਿਲਵਾਨ ਕਰਤਾਰ ਸਿੰਘ, ਅਰਜੁਨ ਐਵਾਰਡੀ ਬਾਸਕੇਟਬਾਲ ਖਿਡਾਰੀ ਸੱਜਨ ਸਿੰਘ ਚੀਮਾ ਅਤੇ ਅਰਜੁਨ ਐਵਾਰਡ ਪ੍ਰਾਪਤ ਹਾਕੀ ਖਿਡਾਰੀ ਰਾਜਬੀਰ ਕੌਰ ਸ਼ਾਮਲ ਹਨ।

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ : ਪੰਜਾਬ ਦੇ 27 ਖਿਡਾਰੀ ਵਾਪਸ ਕਰਨਗੇ ਐਵਾਰਡ, ਸੂਚੀ 'ਚ ਜਾਣੋ ਕੌਣ-ਕੌਣ ਹੈ ਸ਼ਾਮਲ

ਨੋਟ : ਸਾਬਕਾ ਮੁੱਕੇਬਾਜੀ ਕੋਚ ਜੀ.ਐਸ. ਸੰਧੂ ਨੇ ਕਿਸਾਨਾਂ ਦੇ ਸਮਰਥਨ 'ਚ ਦਰੋਣਾਚਾਰੀਆ ਵਾਪਸ ਕਰਨ ਦੀ ਕੀਤੀ ਪੇਸ਼ਕਸ਼। ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।


author

cherry

Content Editor

Related News