ਕਿੱਸ ਕੰਟਰੋਵਰਸੀ ''ਤੇ ਮੁੱਕੇਬਾਜ਼ ਨੇ ਮਹਿਲਾ ਰਿਪੋਰਟਰ ਤੋਂ ਮੰਗੀ ਮੁਆਫੀ
Tuesday, Apr 09, 2019 - 07:00 PM (IST)

ਜਲੰਧਰ— ਕਿੱਸ ਕੰਟਰੋਵਰਸੀ ਵਿਚ ਘਿਰੇ ਬੁਲਗਾਰੀਆ ਦੇ ਮੁੱਕੇਬਾਜ਼ ਕੁਰਬਤ ਪਾਲੇਵ ਨੇ ਆਖਿਰਕਾਰ ਮਹਿਲਾ ਰਿਪੋਰਟਰ ਜੈਨੀ ਸੁਸ਼ੀ ਤੋਂ ਮੁਆਫੀ ਮੰਗ ਲਈ ਹੈ। ਕੁਰਬਤ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਦਿਨ ਜੋ ਵੀ ਹੋਇਆ, ਉਸਦਾ ਮੈਨੂੰ ਬੇਹੱਦ ਅਫਸੋਸ ਹੈ। ਉਸਦਾ ਇਰਾਦਾ ਕੁਝ ਗਲਤ ਨਹੀਂ ਸੀ ਪਰ ਜੈਨੀ ਨੂੰ ਇਹ ਗਲਤ ਲੱਗਾ ਤਾਂ ਇਸਦੇ ਲਈ ਮੈਂ ਅਫਸੋਸ ਜ਼ਾਹਿਰ ਕਰਦਾ ਹਾਂ। ਕੁਰਬਤ ਨੇ ਇਸਦੇ ਨਾਲ ਹੀ ਆਪਣੇ ਮੁੱਕੇਬਾਜ਼ੀ ਕਰੀਅਰ 'ਤੇ ਫਿਰ ਤੋਂ ਧਿਆਨ ਦੇਣ ਦੀ ਗੱਲ ਕਹੀ।
ਉਸ ਨੇ ਕਿਹਾ ਕਿ ਬੀਤੇ ਦਿਨ ਜੋ ਕੁਝ ਹੋਇਆ, ਇਹ ਉਸਦੇ ਲਈ ਚੰਗਾ ਨਹੀਂ ਗਿਆ। ਇਹ ਅਜਿਹੇ ਹਾਲਾਤ ਸਨ, ਜਿਨ੍ਹਾਂ ਵਿਚ ਕੋਈ ਵੀ ਜਾਣ-ਬੁੱਝ ਕੇ ਫਸਣਾ ਨਹੀਂ ਚਾਹੁੰਦਾ। ਮੈਂ ਪਹਿਲਾਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਜੈਨੀ ਮੈਨੂੰ ਪਹਿਲਾਂ ਤੋਂ ਜਾਣਦੀ ਸੀ। ਉਹ ਮੇਰੀ ਚੰਗੀ ਦੋਸਤ ਹੈ। ਉਸ ਦਿਨ ਮੈਂ ਮੁੱਕੇਬਾਜ਼ ਡਿਨ ਨੂੰ ਸੱਤਵੇਂ ਰਾਊਂਡ ਵਿਚ ਨਾਕਆਊਟ ਵਿਚ ਹਰਾ ਕੇ ਕਾਫੀ ਖੁਸ਼ ਸੀ। ਉਪਰੋਂ ਜੈਨੀ ਨੇ ਵੀ ਜਦੋਂ ਮੇਰੇ ਨਾਲ ਇਸ ਖੁਸ਼ੀ 'ਤੇ ਗੱਲ ਕੀਤੀ ਤਾਂ ਮੈਂ ਵੀ ਇੰਟਰਵਿਊ ਨੂੰ ਯਾਦਗਾਰ ਬਣਾਉਣ ਲਈ ਉਸ ਨੂੰ ਕਿੱਸ ਕਰ ਦਿੱਤਾ। ਮੈਨੂੰ ਨਹੀਂ ਪਤਾ ਸੀ ਕਿ ਇਸ ਕਿੱਸ ਤੋਂ ਬਾਅਦ ਇੰਨੀ ਕੰਟਰੋਵਰਸੀ ਖ਼ੜ੍ਹੀ ਹੋ ਜਾਵੇਗੀ ਕਿ ਉਹ ਸਸਪੈਂਡ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਮਹਿਲਾ ਰਿਪੋਰਟਰ ਜੈਨੀ ਨੇ ਮੁੱਕੇਬਾਜ਼ 'ਤੇ ਉਸ ਨੂੰ ਬਿਨਾਂ ਇਜਾਜ਼ਤ ਚੁੰਮਣ ਤੇ ਉਸਦੇ ਗੁਪਤ ਅੰਗਾਂ ਨੂੰ ਦੱਬਣ ਦਾ ਦੋਸ਼ ਲਾਇਆ ਸੀ। ਜੈਨੀ ਦਾ ਕਹਿਣਾ ਸੀ ਕਿ ਉਹ ਭਾਵੇਂ ਹੀ ਕੁਰਬਤ ਦੀ ਦੋਸਤ ਹੈ ਪਰ ਉਸ ਨੇ ਉਸ ਨੂੰ ਇਸ ਅਸ਼ਲੀਲ ਵਤੀਰੇ ਲਈ ਮਨਜ਼ੂਰੀ ਨਹੀਂ ਦਿੱਤੀ ਸੀ।