ਹੱਥ ਦੀ ਸਰਜਰੀ ਤੋਂ ਬਾਅਦ ਆਰਚਰ ਨੂੰ ਹਲਕੀ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਮਿਲੀ

Wednesday, Apr 14, 2021 - 03:14 PM (IST)

ਹੱਥ ਦੀ ਸਰਜਰੀ ਤੋਂ ਬਾਅਦ ਆਰਚਰ ਨੂੰ ਹਲਕੀ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਮਿਲੀ

ਲੰਡਨ (ਯੂ. ਐੱਨ. ਆਈ.)– ਇੰਗਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਉਸ ਦੇ ਡਾਕਟਰਾਂ ਨੇ ਸਰਜਰੀ ਤੋਂ ਬਾਅਦ ਹਲਕੀ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਆਰਚਰ ਨੇ ਪਿਛਲੀ 29 ਮਾਰਚ ਨੂੰ ਆਪਣੇ ਸੱਜੇ ਹੱਥ ਦੀ ਸਰਜਰੀ ਕਰਵਾਈ ਸੀ। ਹਾਲੀਆ ਭਾਰਤ ਦੌਰੇ ’ਤੇ ਆਰਚਰ ਨੂੰ ਸੱਜੇ ਮੋਢੇ ਦੀ ਸੱਟ ਨਾਲ ਵੀ ਜੂਝਣਾ ਪਿਆ ਸੀ। ਫਿਲਹਾਲ ਆਰਚਰ ਦੇ ਖੇਡਣ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।

ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਕਿਹਾ,‘‘ਆਰਚਰ ਇਸ ਹਫ਼ਤੇ ਸਸੈਕਸ ਤੇ ਇੰਗਲੈਂਡ ਕ੍ਰਿਕਟ ਟੀਮ ਦੀਆਂ ਮੈਡੀਕਲ ਟੀਮਾਂ ਨਾਲ ਮਿਲ ਕੇ ਹਲਕੀ ਟ੍ਰੇਨਿੰਗ ਸ਼ੁਰੂ ਕਰੇਗਾ। ਉਮੀਦ ਹੈ ਕਿ ਉਹ ਅਗਲੇ ਹਫਤੇ ਤੋਂ ਆਪਣੀ ਗੇਂਦਬਾਜ਼ੀ ਵਿਚ ਗਤੀ ਨੂੰ ਵਧਾ ਸਕੇਗਾ। ਉਸਦੇ ਇਕ ਵਾਰ ਦੁਬਾਰਾ ਗੇਂਦਬਾਜ਼ੀ ਸ਼ੁਰੂ ਕਰਨ ਤੋਂ ਬਾਅਦ ਉਸ ਨੂੰ ਹਾਲ ਹੀ ਵਿਚ ਲਾਏ ਗਏ ਇੰਜੈਕਸ਼ਨ ਦੇ ਅਸਰ ਦਾ ਮੁਲਾਂਕਣ ਕਰਦੇ ਹੋਏ ਉਸਦੀ ਕੂਹਣੀ ਦੀ ਸੱਟ ’ਤੇ ਕੋਈ ਅਪਡੇਟ ਪ੍ਰਦਾਨ ਕੀਤੀ ਜਾਵੇਗੀ।’’

ਈ. ਸੀ. ਬੀ. ਦੇ ਮੁਤਾਬਕ ਜਨਵਰੀ 2021 ਵਿਚ ਭਾਰਤ ਵਿਰੁੱਧ ਟੈਸਟ ਲੜੀ ਲਈ ਭਾਰਤ ਆਉਣ ਤੋਂ ਠੀਕ ਪਹਿਲਾਂ ਘਰ ਦੀ ਸਫਾਈ ਕਰਦੇ ਸਮੇਂ ਆਰਚਰ ਦਾ ਹੱਥ ਵੱਢਿਆ ਗਿਆ ਸੀ। ਭਾਰਤ ਦੌਰੇ ਦੌਰਾਨ ਈ. ਸੀ. ਬੀ. ਦੀ ਮੈਡੀਕਲ ਟੀਮ ਵਲੋਂ ਉਸਦੀ ਸੱਟ ਦੀ ਦੇਖ-ਰੇਖ ਕੀਤੀ ਜਾ ਰਹੀ ਸੀ ਤੇ ਇਸ ਨਾਲ ਉਸਦੀ ਟੈਸਟ ਵਿਚ ਉਪਲੱਬਧਤਾ ’ਤੇ ਕੋਈ ਅਸਰ ਨਹੀਂ ਪਿਆ ਸੀ।


author

cherry

Content Editor

Related News