ਬੋਪੰਨਾ-ਸੁਤਜਿਆਦੀ ਦੀ ਜੋੜੀ ਅਮਰੀਕੀ ਓਪਨ ਦੇ ਮਿਕਸਡ ਡਬਲਜ਼ ਸੈਮੀਫਾਈਨਲ ''ਚ

Tuesday, Sep 03, 2024 - 11:45 AM (IST)

ਬੋਪੰਨਾ-ਸੁਤਜਿਆਦੀ ਦੀ ਜੋੜੀ ਅਮਰੀਕੀ ਓਪਨ ਦੇ ਮਿਕਸਡ ਡਬਲਜ਼ ਸੈਮੀਫਾਈਨਲ ''ਚ

ਸਪੋਰਟਸ ਡੈਸਕ- ਤਜਰਬੇਕਾਰ ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਨ੍ਹਾਂ ਦੀ ਇੰਡੋਨੇਸ਼ੀਆਈ ਜੋੜੀਦਾਰ ਅਲਡਿਲਾ ਸੁਤਜਿਆਦੀ ਨੇ ਇੱਥੇ ਸਖਤ ਸੰਘਰਸ਼ ਮੈਚ ਵਿੱਚ ਆਸਟ੍ਰੇਲੀਆ ਦੇ ਮੈਥਿਊ ਏਬਡੇਨ ਅਤੇ ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਸਿਕੋਵਾ ਨੂੰ ਹਰਾ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਬੋਪੰਨਾ ਅਤੇ ਸੁਤਜਿਆਦੀ ਦੀ ਅੱਠਵਾਂ ਦਰਜਾ ਪ੍ਰਾਪਤ ਜੋੜੀ ਨੇ ਸੋਮਵਾਰ ਰਾਤ ਨੂੰ ਇੱਕ ਘੰਟਾ 33 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਏਬਡੇਨ ਅਤੇ ਕ੍ਰੇਜਸਿਕੋਵਾ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਨੂੰ 7-6(4), 2-6, 10-7 ਨਾਲ ਹਰਾਇਆ। ਬੋਪੰਨਾ ਅਤੇ ਸੁਤਜਿਆਦੀ ਨੇ ਇਸ ਤੋਂ ਪਹਿਲਾਂ ਦੂਜੇ ਦੌਰ ਦੇ ਮੈਚ ਵਿੱਚ ਆਸਟ੍ਰੇਲੀਆ ਦੀ ਜੌਨ ਪੀਅਰਸ ਅਤੇ ਚੈੱਕ ਗਣਰਾਜ ਦੀ ਕੈਟਰੀਨਾ ਸਿਨੀਆਕੋਵਾ ਨੂੰ 0-6, 7-6(5), 10-7 ਨਾਲ ਹਰਾਇਆ ਸੀ।
ਸੈਮੀਫਾਈਨਲ 'ਚ ਬੋਪੰਨਾ ਅਤੇ ਸੁਤਜਿਆਦੀ ਦਾ ਸਾਹਮਣਾ ਡੋਨਾਲਡ ਯੰਗ ਅਤੇ ਟੇਲਰ ਟਾਊਨਸੇਂਡ ਦੀ ਅਮਰੀਕੀ ਜੋੜੀ ਨਾਲ ਹੋਵੇਗਾ। 44 ਸਾਲਾ ਬੋਪੰਨਾ ਪਹਿਲਾਂ ਹੀ ਪੁਰਸ਼ ਡਬਲਜ਼ ਤੋਂ ਬਾਹਰ ਹੋ ਗਏ ਸਨ। ਉਹ ਅਤੇ ਏਬਡੇਨ ਤੀਜੇ ਦੌਰ ਵਿੱਚ ਮੈਕਸਿਮੋ ਗੋਂਜ਼ਾਲੇਜ਼ ਅਤੇ ਆਂਦਰੇਸ ਮੋਲਟੇਨੀ ਦੀ 16ਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੀ ਜੋੜੀ ਤੋਂ 1-6, 5-7 ਨਾਲ ਹਾਰ ਗਏ।


author

Aarti dhillon

Content Editor

Related News