ਬੋਪੰਨਾ ਦੀ ਰੈਂਕਿੰਗ ''ਚ ਪੰਜ ਸਥਾਨ ਦਾ ਹੋਇਆ ਸੁਧਾਰ

Monday, Jan 13, 2020 - 10:19 PM (IST)

ਬੋਪੰਨਾ ਦੀ ਰੈਂਕਿੰਗ ''ਚ ਪੰਜ ਸਥਾਨ ਦਾ ਹੋਇਆ ਸੁਧਾਰ

ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਸੋਮਵਾਰ ਨੂੰ ਜਾਰੀ ਏ. ਟੀ. ਪੀ. ਦੀ ਤਾਜ਼ਾ ਡਬਲਜ਼ ਰੈਂਕਿੰਗ 'ਚ ਪੰਜ ਸਥਾਨ ਦਾ ਸੁਧਾਰ ਕਰਦੇ ਹੋਏ 37ਵੇਂ ਸਥਾਨ 'ਤੇ ਪਹੁੰਚ ਗਏ ਹਨ। ਅਨੁਭਵੀ ਖਿਡਾਰੀ ਨੇ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਵੇਸਲੇ ਕੂਲਹੋਫ ਦੇ ਨਾਲ ਮਿਲ ਕੇ ਪਿਛਲੇ ਹਫਤੇ ਏ. ਟੀ. ਪੀ. ਕਤਰ ਓਪਨ ਦਾ ਖਿਤਾਬ ਜਿੱਤਿਆ ਸੀ। ਜਿਸਦਾ ਫਾਇਦਾ ਉਸ ਨੂੰ ਰੈਂਕਿੰਗ 'ਚ ਮਿਲਿਆ। ਬੋਪੰਨਾ ਦੇ ਨਾਂ ਹੁਣ 2110 ਰੇਟਿੰਗ ਅੰਕ ਹਨ। ਚੋਟੀ 100 'ਚ ਸ਼ਾਮਲ ਹੋਰ ਭਾਰਤੀਆਂ ਨੂੰ ਹਾਲਾਂਕਿ ਨੁਕਸਾਨ ਝਲਣਾ ਪਿਆ ਹੈ। ਦਿਵਿਜ ਸ਼ਰਣ ਇਕ ਸਥਾਨ ਹੇਠਾ ਖਿਸਕ ਕੇ 53ਵੇਂ, ਜਦਕਿ ਪੂਰਵ ਰਾਜਾ ਪੰਜ ਸਥਾਨ ਦੇ ਨੁਕਸਾਨ ਨਾਲ 91ਵੇਂ ਸਥਾਨ 'ਤੇ ਆ ਗਏ ਹਨ। ਦਿੱਗਜ ਲੀਏਂਡਰ ਪੇਸ 9 ਸਥਾਨ ਹੇਠਾ ਖਿਸਕ ਕੇ 119ਵੇਂ ਸਥਾਨ 'ਤੇ ਹਨ।
ਸਿਗਲ ਵਰਗ 'ਚ ਪ੍ਰਜਨੇਸ਼ ਗੁਣੇਸ਼ਵਰਨ 122ਵੀਂ ਰੈਂਕਿੰਗ ਦੇ ਨਾਲ ਚੋਟੀ ਭਾਰਤੀ ਬਣਿਆ ਹੋਇਆ ਹੈ। ਚੋਟੀ 200 'ਚ ਸ਼ਾਮਲ ਸੁਮਿਤ ਨਾਗਲ ਤੇ ਰਾਮਕੁਮਾਰ ਰਾਮਨਾਥਨ ਨੂੰ 2-2 ਸਥਾਨ ਦਾ ਨੁਕਸਾਨ ਹੋਇਆ। ਨਾਗਲ 130ਵੇਂ ਤੇ ਰਾਮਨਾਥਨ 185ਵੇਂ ਸਥਾਨ 'ਤੇ ਹੈ। ਅੰਤਰਰਾਸ਼ਟਰੀ ਖਿਡਾਰੀਆਂ ਦੀ ਰੈਂਕਿੰਗ 'ਚ ਸਪੇਨ ਦੇ ਰਾਫੇਲ ਨਡਾਲ ਚੋਟੀ 'ਤੇ ਬਣੇ ਹੋਏ ਹਨ ਪਰ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਉਸਦੇ ਅੰਤਰ ਨੂੰ ਘੱਟ ਕਰ ਲਿਆ ਹੈ। ਰੈਂਕਿੰਗ 'ਚ ਰੋਜਰ ਫੈਡਰਰ ਤੀਜੇ ਸਥਾਨ 'ਤੇ ਬਣੇ ਹੋਏ ਹਨ।


author

Gurdeep Singh

Content Editor

Related News