ਹਾਰਦਿਕ ਪੰਡਯਾ ਨਾਲ ਵਿਆਹ ਦੀਆਂ ਅਫਵਾਹਾਂ ''ਤੇ ਭੜਕੀ ਬਾਲੀਵੁੱਡ ਅਭਿਨੇਤਰੀ ਐਲੀ ਅਵਰਾਮ

Saturday, Feb 16, 2019 - 03:35 AM (IST)

ਹਾਰਦਿਕ ਪੰਡਯਾ ਨਾਲ ਵਿਆਹ ਦੀਆਂ ਅਫਵਾਹਾਂ ''ਤੇ ਭੜਕੀ ਬਾਲੀਵੁੱਡ ਅਭਿਨੇਤਰੀ ਐਲੀ ਅਵਰਾਮ

ਜਲੰਧਰ - ਹਾਰਦਿਕ ਪੰਡਯਾ ਦਾ ਨਾਂ ਕ੍ਰਿਕਟ ਹੀ ਨਹੀਂ ਸਗੋਂ ਬੀ-ਟਾਊਨ ਵਿਚ ਵੀ ਸੁਰਖੀਆਂ ਵਿਚ ਰਹਿੰਦਾ ਹੈ। ਇਸ ਵਾਰ ਫਿਰ ਪੰਡਯਾ ਦੇ ਚਰਚਾ ਵਿਚ ਆਉਣ ਦਾ ਕਾਰਨ ਬਾਲੀਵੁੱਡ ਅਭਿਨੇਤਰੀ ਐਲੀ ਅਵਰਾਮ ਦਾ ਇਕ ਤਾਜ਼ਾ ਬਿਆਨ ਹੈ।

PunjabKesari
ਦਰਅਸਲ, ਸੋਸ਼ਲ ਮੀਡੀਆ 'ਤੇ ਫੈਨਜ਼ ਲਗਾਤਾਰ ਐਲੀ ਨਾਲ ਉਸ ਦੇ ਹਾਰਦਿਕ ਨਾਲ ਵਿਆਹ ਨੂੰ ਲੈ ਕੇ ਸਵਾਲ ਪੁੱਛ ਰਹੇ ਸਨ। ਅਜਿਹੀਆਂ ਸਾਰੀਆਂ ਅਫਵਾਹਾਂ 'ਤੇ ਵਿਰਾਮ ਲਾਉਣ ਲਈ ਐਲੀ ਨੇ ਖੁਦ ਹੀ ਆਪਣੇ ਟਵਿਟਰ ਅਕਾਊਂਟ ਦਾ ਸਹਾਰਾ ਲੈਂਦਿਆਂ ਲਿਖਿਆ ਕਿ ਪ੍ਰਮਾਤਮਾ  ਲਈ, ਜਿਸ ਨੇ ਇਸ ਤਰ੍ਹਾਂ ਦੀ ਫੇਕ ਖਬਰ (ਪੰਡਯਾ ਨਾਲ ਵਿਆਹ) ਉਡਾਈ ਹੈ, ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਸ ਨੇ ਕਿਹਾ, ''ਜੋ ਕੁਝ ਵੀ ਸੀ, ਉਹ ਬਹੁਤ ਪਹਿਲਾਂ ਖਤਮ ਹੋ ਚੁੱਕਾ ਹੈ। ਕ੍ਰਿਪਾ ਕਰਕੇ ਸਮਝੋ, ਆਪਣੀ ਜ਼ਿੰਦਗੀ ਵਿਚ ਵਾਪਸ ਜਾਓ। ਮੈਂ ਇਥੇ ਆਪਣੇ ਕੰਮ ਦੀ ਵਜ੍ਹਾ ਨਾਲ ਹਾਂ, ਨਾ ਕਿ ਇਸ ਤਰ੍ਹਾਂ ਦੇ ਇਤਰਾਜ਼ਯੋਗ ਪ੍ਰਚਾਰ ਨਾਲ। ਤੁਹਾਡਾ ਧੰਨਵਾਦ।''

PunjabKesari
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਬੀ-ਟਾਊਨ ਪਾਰਟੀਆਂ ਵਿਚ ਅਕਸਰ ਹਾਰਦਿਕ-ਐਲੀ ਨੂੰ ਮਸਤੀ ਕਰਦਿਆਂ ਦੇਖਿਆ ਜਾਂਦਾ ਸੀ। ਕਈ ਖਬਰਾਂ ਵਿਚ ਤਾਂ ਉਨ੍ਹਾਂ ਦੇ ਵਿਆਹ ਕਰ ਲੈਣ ਦਾ ਵੀ ਦਾਅਵਾ ਕਰ ਦਿੱਤਾ ਗਿਆ ਸੀ, ਜਿਨ੍ਹਾਂ 'ਤੇ ਹੁਣ ਪੂਰੀ ਤਰ੍ਹਾਂ ਵਿਰਾਮ ਲਾਉਣ ਲਈ ਐਲੀ ਨੇ ਟਵਿਟਰ ਦਾ ਸਹਾਰਾ ਲਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਜਦੋਂ ਐਲੀ ਤੋਂ ਹਾਰਦਿਕ ਵਲੋਂ ਰਿਐਲਿਟੀ ਚੈਟ ਸ਼ੋਅ 'ਕਾਫੀ ਵਿਦ ਕਰਨ' ਵਿਚ ਦਿੱਤੇ ਗਏ ਮਹਿਲਾਵਾਂ 'ਤੇ ਇਤਰਾਜ਼ਯੋਗ ਬਿਆਨਾਂ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਨੇ ਸਾਫ ਕਿਹਾ ਸੀ ਕਿ ਉਸ ਨੂੰ ਇਸ ਦੀ ਉਮੀਦ ਨਹੀਂ ਸੀ।


author

Gurdeep Singh

Content Editor

Related News