2011 ਦੇ World ਚੈਂਪੀਅਨ ਖਿਡਾਰੀ ਨਾਲ ਬੌਬੀ ਡਾਰਲਿੰਗ ਨੇ ਕੀਤਾ 'One Night Stand', ਨਾਮ ਜਾਣ ਉੱਡ ਜਾਣਗੇ ਹੋਸ਼
Wednesday, Jul 02, 2025 - 10:33 AM (IST)

ਮੁੰਬਈ: ਅਕਸਰ ਆਪਣੇ ਵਿਵਾਦਤ ਬਿਆਨਾਂ ਅਤੇ ਨਿੱਜੀ ਜ਼ਿੰਦਗੀ ਕਾਰਨ ਚਰਚਾ 'ਚ ਰਹਿਣ ਵਾਲੀ ਮਸ਼ਹੂਰ ਟ੍ਰਾਂਸਜੈਂਡਰ ਅਦਾਕਾਰਾ ਬੌਬੀ ਡਾਰਲਿੰਗ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਹਾਲ ਹੀ ਵਿਚ ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਭਾਰਤੀ ਟੀਮ ਦੇ ਪੁਰਾਣੇ ਤੇਜ਼ ਗੇਂਦਬਾਜ਼ ਮੁਨਾਫ ਪਟੇਲ ਨੂੰ ਲੈ ਕੇ ਹੈਰਾਨੀਜਨਕ ਦਾਅਵਾ ਕੀਤਾ ਹੈ। ਬੌਬੀ ਨੇ ਦੱਸਿਆ ਕਿ ਉਨ੍ਹਾਂ ਦਾ ਮੁਨਾਫ ਨਾਲ ਇੱਕ "ਵਨ ਨਾਈਟ ਸਟੈਂਡ" ਸੀ।
ਇਹ ਵੀ ਪੜ੍ਹੋ: ਵੱਡੀ ਖਬਰ: Gym 'ਚ ਵਰਕਆਊਟ ਕਰ ਰਿਹਾ ਸੀ ਨੌਜਵਾਨ, ਅਚਾਨਕ ਜ਼ਮੀਨ 'ਤੇ ਡਿੱਗਿਆ ਧੜੰਮ, ਮੌਕੇ 'ਤੇ ਮੌਤ
ਇੰਟਰਵਿਊ ‘ਚ ਕੀ ਕਿਹਾ ਬੌਬੀ ਨੇ?
ਬੌਬੀ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਉਹ ਅਸ਼ੋਕਾ ਹੋਟਲ ਦੇ ਇੱਕ ਕਲੱਬ ਵਿੱਚ ਮੁਨਾਫ ਪਟੇਲ ਨੂੰ ਮਿਲੀ ਸੀ। ਉਸ ਤੋਂ ਦੋਹਾਂ ਨੇ ਕਲਬਿੰਗ ਕੀਤੀ, ਡਰਿੰਕਸ ਪੀਤੀ ਅਤੇ ਫਿਰ ਪਾਰਟੀ ਕਰਕੇ ਆ ਗਏ। ਸ਼ਾਇਦ ਲੋਕਾਂ ਨੇ ਦੇਖਿਆ ਹੋਵੇਗਾ ਜਾਂ ਮੂੰਹ 'ਚੋਂ ਨਿਕਲ ਗਿਆ ਹੋਵੇਗਾ ਕਿ ਮੈਂ ਅਤੇ ਮੁਨਾਫ ਪਟੇਲ ਇਕੱਠੇ ਪਾਰਟੀ ਕਰ ਰਹੇ ਸੀ ਤਾਂ ਸ਼ਾਇਦ ਲੋਕਾਂ ਨੇ ਇਸ ਗਲਤ ਮਤਲਬ ਕੱਢ ਲਿਆ ਹੋਵੇਗਾ, ਕਿਉਂਕਿ ਉਸ ਸਮੇਂ ਮੇਰੀ ਇਮੇਜ ਫਲਰਟ ਨੇਚਰ ਦੀ ਸੀ।
ਜਦੋਂ ਬੌਬੀ ਨੂੰ ਪੁੱਛਿਆ ਗਿਆ ਕਿ ਤੁਸੀਂ ਦੋਵੇਂ ਰਿਲੇਸ਼ਨਸ਼ਿਪ ਵਿਚ ਸੀ ਜਾਂ ਨਹੀਂ ਤਾਂ ਉਨ੍ਹਾਂ ਕਿਹਾ, ਮੈਂ ਮੁਨਾਫ ਨਾਲ ਇੰਨਾ ਜ਼ਿਆਦਾ ਅਟੈਚ ਹੋ ਗਈ ਸੀ ਕਿ ਮੈਨੂੰ ਪਿਆਰ ਜਿਹਾ ਮਹਿਸੂਸ ਹੋਇਆ। ਕਿਉਂਕਿ ਜਦੋਂ ਸ਼ਖਸ ਮਿਲੇ ਹਨ ਅਟੈਚਮੈਂਟ ਤਾਂ ਹੋ ਜਾਂਦੀ ਹੈ। ਇਸ ਨੂੰ ਮੈਂ 'ਵਨ ਨਾਈਟ ਸਟੈਂਡ' ਕਹਿ ਸਕਦੀ ਹਾਂ। ਅਦਾਕਾਰਾ ਬੌਬੀ ਡਾਰਲਿੰਗ ਨੇ ਅੱਗੇ ਕਿਹਾ ਕਿ ਜਦੋਂ ਮੈਂ ਮੀਡੀਆ ਦੇ ਸਾਹਮਣੇ ਇਸ ਬਾਰੇ ਦੱਸਿਆ ਤਾਂ ਮੁਨਾਫ ਪਟੇਲ ਗੁੱਸੇ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਮੇਰੀ ਕਿੰਨੀ ਬਦਨਾਮੀ ਹੋਵੇਗੀ। ਫਿਰ ਮੈਂ ਕਿਹਾ ਕਿ ਹੁਣ ਤੁਸੀਂ ਮੇਰਾ ਫ਼ੋਨ ਵੀ ਨਹੀਂ ਚੁੱਕਦੇ, ਮੈਂ ਬਹੁਤ ਗੰਦੀ ਹੋ ਗਈ ਹਾਂ ਅਤੇ ਬਿਸਤਰੇ ਵਿੱਚ ਮੈਂ ਤੁਹਾਨੂੰ ਮੱਖਣ-ਮਲਾਈ ਲੱਗਦੀ ਹਾਂ।
ਮੁਨਾਫ ਪਟੇਲ ਵੱਲੋਂ ਕੋਈ ਪ੍ਰਤੀਕ੍ਰਿਆ ਨਹੀਂ
ਇਸ ਇੰਟਰਵਿਊ ਤੋਂ ਬਾਅਦ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਹਲਚਲ ਮਚੀ ਹੋਈ ਹੈ, ਪਰ ਮੁਨਾਫ ਪਟੇਲ ਵੱਲੋਂ ਹਾਲੇ ਤੱਕ ਕੋਈ ਬਿਆਨ ਜਾਂ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ। ਉਹ ਨਾਂ ਹੀ ਇਸ ਦਾਅਵੇ ਦੀ ਪੁਸ਼ਟੀ ਕਰ ਰਹੇ ਹਨ ਤੇ ਨਾਂ ਹੀ ਇਨਕਾਰ। ਇਸ ਮਾਮਲੇ ਬਾਰੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਕੁਝ ਲੋਕ ਇਸਨੂੰ ਬੌਬੀ ਦਾ ਪਬਲੀਸਿਟੀ ਸਟੰਟ ਮੰਨ ਰਹੇ ਹਨ, ਜਦਕਿ ਕੁਝ ਇਸ ਗੱਲ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਇਹ ਵੀ ਪੜ੍ਹੋ: ਥੀਏਟਰ ਸੀਟ ਦੇ ਹੇਠਾਂ ਧੀ ਛੱਡ ਗਏ ਮਾਪੇ...ਚੂਹੇ ਨੋਚਦੇ ਰਹੇ ਸਰੀਰ, ਫਿਰ ਰੱਬ ਬਣ ਬਹੁੜਿਆ ਇਹ Director
ਬੌਬੀ ਡਾਰਲਿੰਗ ਕੌਣ ਹੈ?
ਬੌਬੀ ਡਾਰਲਿੰਗ, ਜੋ ਪਹਿਲਾਂ ਪਾਖ਼ੀ ਸ਼ਰਮਾ ਸੀ, ਬਾਲੀਵੁੱਡ ਅਤੇ ਟੀਵੀ ਸ਼ੋਅਜ਼ 'ਚ ਕਈ ਸਾਲਾਂ ਤੋਂ ਐਕਟਿੰਗ ਕਰ ਰਹੀ ਹੈ। ਉਨ੍ਹਾਂ ਦੀ ਪਛਾਣ ਟ੍ਰਾਂਸਜੈਂਡਰ ਵਜੋਂ ਵੀ ਹੈ, ਅਤੇ ਉਹ ਹਮੇਸ਼ਾ ਆਪਣੇ ਨਿੱਜੀ ਜੀਵਨ ਅਤੇ ਬਿਆਨਾਂ ਕਰਕੇ ਚਰਚਾ ਵਿੱਚ ਰਹੀ ਹੈ। ਉਨ੍ਹਾਂ ਨੇ ਪਹਿਲਾਂ ਵੀ ਕਈ ਮਸ਼ਹੂਰ ਹਸਤੀਆਂ ਨਾਲ ਰਿਸ਼ਤਿਆਂ ਬਾਰੇ ਗੱਲ ਕੀਤੀ ਹੈ।
ਕੀ ਇਹ ਸੱਚ ਹੈ ਜਾਂ ਸਿਰਫ਼ ਦਾਅਵਾ?
ਜਦੋਂ ਤੱਕ ਮੁਨਾਫ ਪਟੇਲ ਵੱਲੋਂ ਇਸ ਮਾਮਲੇ 'ਤੇ ਸਾਫ਼ ਬਿਆਨ ਨਹੀਂ ਆਉਂਦਾ, ਉਦੋਂ ਤੱਕ ਇਹ ਸਿਰਫ਼ ਬੌਬੀ ਡਾਰਲਿੰਗ ਦਾ ਇਕ ਪੱਖੀ ਦਾਅਵਾ ਹੀ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੀ ਬਿਊਟੀ ਟ੍ਰੀਟਮੈਂਟ ਨੇ ਲਈ 'ਕਾਂਟਾ ਲਗਾ' ਗਰਲ ਦੀ ਜਾਨ? ਪਿਛਲੇ ਕਈ ਸਾਲਾਂ ਤੋਂ ਲੈ ਰਹੀ ਸੀ ਇਹ ਦਵਾਈਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8