'ਦਿ ਗ੍ਰੇਟ ਖਲੀ' ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੀਤਾ ਸੋਗ ਪ੍ਰਗਟ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ

05/30/2022 12:15:18 PM

ਸਪੋਰਟਸ ਡੈਸਕ- ਮਸ਼ਹੂਰ ਪਹਿਲਵਾਨ ਅਤੇ ਭਾਜਪਾ ਆਗੂ ਦਲੀਪ ਸਿੰਘ ਰਾਣਾ (ਦਿ ਗ੍ਰੇਟ ਖਲੀ) ਨੇ ਪੰਜਾਬੀ ਗਾਇਕ ਅਤੇ ਰੈਪਰ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਖਲੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕਰਕੇ ਕਿਹਾ ਕਿ, 'ਸਿੱਧੂ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਪ੍ਰਮਾਤਮਾ ਸਿੱਧੂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਸ਼ਕਤੀ ਬਖ਼ਸ਼ੇ। ਸਿੱਧੂ ਦੇ ਪ੍ਰਸ਼ੰਸਕ ਸ਼ਾਂਤੀ ਅਤੇ ਹਿੰਮਤ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸਿੱਧੂ ਹਰ ਕਿਸੇ ਨਾਲ ਨਿਮਰਤਾ ਸਹਿਤ ਗੱਲ ਕਰਦੇ ਸੀ। ਮੈਂ ਕਦੇ ਉਨ੍ਹਾਂ ਨੂੰ ਕਿਸੇ ਨਾਲ ਗ਼ਲਤ ਬੋਲਦੇ ਹੋਏ ਨਹੀਂ ਸੁਣਿਆ। ਮੇਰੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜਿਸ ਨੇ ਵੀ ਇਹ ਕੰਮ ਕੀਤਾ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਨਾ ਹੋਵੇ। ਜੈ ਹਿੰਦ ਜੈ ਭਾਰਤ।'

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਨੇ ਭਾਰਤੀ ਕ੍ਰਿਕਟ ਭਾਈਚਾਰੇ ਨੂੰ ਵੀ ਝੰਜੋੜਿਆ, ਟਵੀਟ ਕਰ ਪ੍ਰਗਟਾਇਆ ਅਫ਼ਸੋਸ

 

ਦੱਸ ਦੇਈਏ ਕਿ ਪੰਜਾਬ ਦੇ ਮਾਨਸਾ 'ਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਾਨਸਾ ਹਸਪਤਾਲ ਦੇ ਸਿਵਲ ਸਰਜਨ ਡਾ: ਰਣਜੀਤ ਰਾਏ ਨੇ ਦੱਸਿਆ ਕਿ ਜਦੋਂ ਮੂਸੇਵਾਲਾ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੋਈ ਸੀ। ਇਹ ਘਟਨਾ ਪੰਜਾਬ ਪੁਲਸ ਵੱਲੋਂ 424 ਹੋਰਾਂ ਸਮੇਤ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਤੋਂ 1 ਦਿਨ ਬਾਅਦ ਵਾਪਰੀ।

ਇਹ ਵੀ ਪੜ੍ਹੋ: ਹਰਭਜਨ ਸਿੰਘ ਨੇ ਕੀਤਾ ਟਵੀਟ 'ਪਾਰਟੀ ਕਿੱਥੇ ਕਰਨੀ ਹੈ ਹੁਣ, ਨਹਿਰਾ ਜੀ?' ਲੋਕਾਂ ਨੇ ਕਿਹਾ-ਤੈਨੂੰ ਸ਼ਰਮ ਦਾ ਘਾਟਾ


cherry

Content Editor

Related News