Birthday Special : ਧਾਕੜ ਸੂਰਯਕੁਮਾਰ ਯਾਦਵ ਨਾਲ ਜੁੜੇ ਕੁਝ ਰੌਚਕ ਫੈਕਟਸ ''ਤੇ ਪਾਓ ਇਕ ਝਾਤ
Tuesday, Sep 14, 2021 - 03:20 PM (IST)
ਸਪੋਰਟਸ ਡੈਸਕ- ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ ਅੱਜ ਆਪਣਾ 31ਵਾਂ ਜਨਮ ਦਿਨ ਮਨਾ ਰਿਹਾ ਹੈ। ਸੱਜੇ ਹੱਥ ਦਾ ਇਹ ਬੱਲੇਬਾਜ਼ 19 ਸਤੰਬਰ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਦੂਜੇ ਸੈਸ਼ਨ 'ਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮੁੰਬਈ ਇੰਡੀਅਨਜ਼ ਲਈ ਖੇਡਦਾ ਨਜ਼ਰ ਆਵੇਗਾ। ਭਾਰਤ ਲਈ ਡੈਬਿਊ ਕਰਨ ਤੋਂ ਪਹਿਲਾਂ ਸੂਰਯਕੁਮਾਰ ਨੇ ਘਰੇਲੂ ਕ੍ਰਿਕਟ 'ਚ ਇਕ ਦਹਾਕੇ ਤਕ ਸਖ਼ਤ ਮਿਹਨਤ ਕੀਤੀ। ਇਕ ਵਾਰ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਖ਼ੁਦ ਨੂੰ ਸਾਬਤ ਕੀਤਾ। ਹਾਲ ਹੀ 'ਚ ਟੀ-20 ਵਰਲਡ ਕੱਪ ਟੀਮ 'ਚ ਵੀ ਉਨ੍ਹਾਂ ਨੂੰ ਜਗ੍ਹਾ ਦਿੱਤੀ ਗਈ। ਆਓ ਸੂਰਯਕੁਮਾਰ ਯਾਦਵ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ 'ਤੇ ਪਾਉਂਦੇ ਹਾਂ ਇਕ ਝਾਤ
ਇਹ ਵੀ ਪੜ੍ਹੋ : ਮੇਰੇ ਵਰਗੇ ਉਮਰਦਰਾਜ ਕ੍ਰਿਕਟਰ ਲਈ ਤਰੋ-ਤਾਜ਼ਾ ਰਹਿਣਾ ਜ਼ਰੂਰੀ: ਡਿਵੀਲੀਅਰਸ
ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼
ਸੂਰਯਕੁਮਾਰ ਨੇ ਇੰਗਲੈਂਡ ਖ਼ਿਲਾਫ਼ ਦੂਜੇ ਟੀ-20 ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਪਰ ਉਨ੍ਹਾਂ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਉਹ ਅਗਲੇ ਮੈਚ ਲਈ ਬਾਹਰ ਹੋ ਗਏ ਤੇ ਬਾਕੀ ਸੀਰੀਜ਼ 'ਚ ਉਨ੍ਹਾਂ ਦੇ ਖੇਡਣ ਦੀ ਸੰਭਾਵਨਾ ਵੀ ਘੱਟ ਹੋ ਗਈ ਕਿਉਂਕਿ ਭਾਰਤ ਕਾਫੀ ਚੰਗੀ ਸਥਿਤੀ 'ਤੇ ਲਗ ਰਿਹਾ ਸੀ। ਈਸ਼ਾਨ ਕਿਸ਼ਨ ਦੀ ਸੱਟ ਨੇ ਸੂਰਯਕੁਮਾਰ ਲਈ ਡੈਬਿਊ ਦੇ ਦਰਵਾਜ਼ੇ ਖੋਲ ਦਿੱਤੇ ਤੇ ਜਦੋਂ ਉਨ੍ਹਾਂ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਤਾਂ ਇਸ 31 ਸਾਲਾ ਖਿਡਾਰੀ ਨੇ 31 ਗੇਂਦਾਂ 'ਚ 57 ਦੌੜਾਂ ਬਣਾਈਆਂ। ਸੂਰਯਕੁਮਾਰ ਨੇ ਆਪਣੇ ਡੈਬਿਊ ਨੂੰ ਯਾਦਗਾਰ ਬਣਾਉਂਦੇ ਹੋਏ ਟੀ-20 ਕੌਮਂਤਰੀ ਮੈਚ 'ਚ ਪਹਿਲੀ ਗੇਂਦ 'ਤੇ ਛੱਕਾ ਲਾਇਆ ਤੇ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣੇ।
ਰਹਿ ਚੁੱਕੇ ਹਨ ਉਪ-ਕਪਤਾਨ
2018 'ਚ ਮੁੰਬਈ ਇੰਡੀਅਨਜ਼ 'ਚ ਫਿਰ ਤੋਂ ਸ਼ਾਮਲ ਹੋਣ ਤੋਂ ਪਹਿਲਾਂ ਸੂਰਯਕੁਮਾਰ ਨੇ ਕੋਲਕਾਤਾ (ਕੇ. ਕੇ. ਆਰ.) 'ਚ 4 ਸਾਲ ਬਿਤਾਏ। 2018 'ਚ ਕੇ. ਕੇ. ਆਰ. ਨੇ ਕੁਝ ਹੈਰਾਨ ਕਰਨ ਵਾਲੇ ਫ਼ੈਸਲੇ ਲਏ ਤੇ ਆਪਣੇ ਕਪਤਾਨ ਗੌਤਮ ਗੰਭੀਰ ਤੇ ਉਪ-ਕਪਤਾਨ ਨੂੰ ਰਿਲੀਜ਼ ਕਰ ਦਿੱਤਾ। ਸੂਰਯਕੁਮਾਰ 4 'ਚੋਂ 3 ਸੀਜ਼ਨ 'ਚ ਕੇ. ਕੇ. ਆਰ. ਦੇ ਉਪ ਕਪਤਾਨ ਸਨ। ਕੇ. ਕੇ. ਆਰ. ਨੇ ਆਈ. ਪੀ. ਐੱਲ 2016 ਤੇ 2017 ਦੇ ਦੂਜੇ ਦੌਰ 'ਚ ਜਗ੍ਹਾ ਬਣਾਈ ਸੀ। ਫ਼੍ਰੈਂਚਾਈਜ਼ੀ ਨੇ ਉਨ੍ਹਾਂ ਨੂੰ ਆਈ. ਪੀ. ਐੱਲ.-2018 ਮੇਗਾ-ਨੀਲਾਮੀ 'ਚ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਮੁੰਬਈ ਇੰਡੀਅਨਜ਼ ਨੇ 3.2 ਕਰੋੜ ਰੁਪਏ ਦੀ ਜੇਤੂ ਬੋਲੀ ਲਾਈ।
ਇਹ ਵੀ ਪੜ੍ਹੋ : ਭਾਰਤ ਨੇ ਟੈਸਟ ਕ੍ਰਿਕਟ ਦਾ ਸਨਮਾਨ ਨਹੀਂ ਕੀਤਾ : ਇੰਗਲੈਂਡ ਦਾ ਸਾਬਕਾ ਕ੍ਰਿਕਟਰ
ਚੈਂਪੀਅਨਸ ਲੀਗ ਟੀ20 ਜੇਤੂ
ਸੂਰਯਕੁਮਾਰ ਦੇ ਨਾਂ ਆਈ. ਪੀ. ਐੱਲ ਖੇਡਣ ਤੋਂ ਪਹਿਲਾਂ ਚੈਂਪੀਅਨਸ ਲੀਗ ਦਾ ਖ਼ਿਤਾਬ ਜਿੱਤਣ ਦਾ ਅਨੋਖਾ ਰਿਕਰਾਡ ਹੈ। ਉਨ੍ਹਾਂ ਨੇ 2012 'ਚ ਆਈ. ਪੀ. ਐੱਲ. 'ਚ ਡੈਬਿਊ ਕੀਤਾ ਤੇ ਉਸ ਤੋਂ ਇਕ ਸਾਲ ਪਹਿਲਾਂ ਸੱਜੇ ਹੱਥ ਦਾ ਇਹ ਬੱਲੇਬਾਜ਼ ਉਸ ਟੀਮ ਦਾ ਹਿੱਸਾ ਸੀ ਜਿਸ ਨੇ CL T20 ਜਿੱਤਿਆ ਸੀ। ਉਨ੍ਹਾਂ ਰਾਇਲ ਚੈਲੰਜਰਜ਼ ਬੈਂਗਲੌਰ ਖ਼ਿਲਾਫ਼ ਫ਼ਾਈਨਲ 'ਚ ਮਹੱਤਵਪੂਰਨ 24 ਦੌੜਾਂ ਬਣਾਈਆਂ। ਉਨ੍ਹਾਂ ਖ਼ਿਤਾਬ ਜਿੱਤਣ ਲਈ ਆਰ. ਸੀ. ਬੀ. ਨੂੰ 31 ਦੌੜਾਂ ਨਾਲ ਹਰਾਇਆ। ਦੋ ਸਾਲ ਬਾਅਦ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਲਈ ਆਪਣਾ ਆਈ. ਪੀ. ਐੱਲ ਖਿਤਾਬ ਜਿੱਤਿਆ। 2014 'ਚ ਉਹ ਕੇ. ਕੇ. ਆਰ. ਦਾ ਹਿੱਸਾ ਸਨ ਜਿਨ੍ਹਾਂ ਨੇ ਫਾਈਨਲ 'ਚ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ ਸੀ।
ਨੋਟ- ਇਸ਼ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।