ਕੋਲਕਾਤਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਕੁਲਦੀਪ ਨੇ ਦਿੱਤਾ ਵੱਡਾ ਬਿਆਨ

04/11/2022 11:53:02 AM

ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਮੁਕਾਬਲੇ 'ਚ ਚਾਰ ਵਿਕਟਾਂ ਲੈ ਕੇ ਪਲੇਅਰ ਆਫ਼ ਦਿ ਮੈਚ ਬਣੇ ਕੁਲਦੀਪ ਯਾਦਵ ਨੇ ਮੈਚ ਤੋਂ ਬਾਅਦ ਕਿਹਾ ਕਿ ਜਦੋਂ ਗੇਂਦ ਮਿਡਵਿਕਟ 'ਤੇ ਖੜ੍ਹੀ ਹੋਈ ਤਾਂ ਮੈਨੂੰ ਲੱਗਾ ਕਿ ਮੈਂ ਗੇਂਦ ਤਕ ਪਹੁੰਚ ਸਕਦਾ ਹਾਂ ਤੇ ਇਕ ਵਾਰ ਜਦੋਂ ਗੇਂਦ ਹੱਥ 'ਚ ਆ ਗਈ ਤਾਂ ਉਸ ਨੂੰ ਛੱਡਿਆ ਨਹੀਂ ਜਾ ਸਕਦਾ। ਇਸ ਪਿੱਚ 'ਤੇ ਤੁਹਾਨੂੰ ਰੁੱਕ ਕੇ ਤੇ ਸੋਚ ਕੇ ਗੇਂਦਬਾਜ਼ੀ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ICC ਬੈਠਕ : ਬਾਰਕਲੇ ਅਕਤੂਬਰ ਤੱਕ ਰਹਿਣਗੇ ਪ੍ਰਧਾਨ, ਚਾਰ ਦੇਸ਼ਾਂ ਦੇ ਟੂਰਨਾਮੈਂਟ ਦਾ ਪ੍ਰਸਤਾਵ ਰੱਦ

ਸ਼੍ਰੇਅਸ ਅਈਅਰ ਦਾ ਵਿਕਟ ਮੇਰੇ ਲਈ ਬਹੁਤ ਮਹੱਤਵਪੂਰਨ ਸੀ। ਮੈਂ ਜ਼ਿਆਦਾ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ, ਬਸ ਆਪਣੀ ਲੈਅ ਬਰਕਰਾਰ ਰੱਖਣਾ ਚਾਹੁੰਦਾ ਹਾਂ। ਕੁਲਦੀਪ ਨੇ ਕਿਹਾ ਕਿ ਮੈਂ ਜ਼ਿਆਦਾ ਸੋਚ ਵੀ ਨਹੀਂ ਰਿਹਾ ਹਾਂ ਤੇ ਇਕ ਲੈਂਥ 'ਤੇ ਫ਼ੋਕਸ ਕਰਕੇ ਗੇਂਦਬਾਜ਼ੀ ਕਰ ਰਿਹਾ ਹਾਂ ਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਮੈਂ ਖੇਡ ਦਾ ਆਨੰਦ ਮਾਣ ਰਿਹਾ ਹਾਂ।

ਇਹ ਵੀ ਪੜ੍ਹੋ : KKR v DC ਮੈਚ 'ਚ ਦਿਖੀ ਵਾਇਰਲ ਗਰਲ, ਜਾਣੋ ਕੌਣ ਹੈ ਉਹ ਜਿਸ ਨੂੰ ਲੱਭ ਰਹੇ ਹਨ ਕ੍ਰਿਕਟ ਫੈਂਸ

PunjabKesari

ਵਿਕਟ ਦੇ ਪਿੱਛੇ ਤੋਂ ਕਪਤਾਨ ਰਿਸ਼ਭ ਪੰਤ ਦਾ ਸਮਰਥਨ ਤੇ ਗਾਈਡੈਂਸ ਵੀ ਮੇਰੇ ਲਈ ਕਾਫ਼ੀ ਮਹੱਤਵਪੂਰਨ ਹੈ। ਕੋਲਾਕਾਤਾ ਦੇ ਖ਼ਿਲਾਫ਼ ਕੁਲਦੀਪ ਸ਼ਾਨਦਾਰ ਲੈਅ 'ਚ ਦਿਸੇ। ਉਨ੍ਹਾਂ ਨੇ ਆਪਣੇ ਆਈ. ਪੀ. ਐੱਲ. ਕਰੀਅਰ 'ਚ ਦੂਜਾ ਸਭ ਤੋਂ ਵਧੀਆ ਸਪੈਲ ਕੀਤਾ। ਕੁਲਦੀਪ ਨੇ 4 ਓਵਰ 'ਚ 35 ਦੌੜਾਂ ਦੇ ਕੇ 4 ਵਿਕਟ ਆਪਣੇ ਨਾਂ ਕੀਤੇ। ਇਸ ਮੈਚ 'ਚ ਕੁਲਦੀਪ ਨੇ ਇਕ ਸ਼ਾਨਦਾਰ ਕੈਚ ਵੀ ਫੜਿਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News