ਮੁੰਬਈ ਇੰਡੀਅਨਜ਼ ਨੂੰ ਲੱਗਾ ਵੱਡਾ ਝਟਕਾ, ਇਹ ਵੱਡਾ ਖਿਡਾਰੀ ਨਹੀਂ ਖੇਡੇਗਾ ਸ਼ੁਰੂਆਤੀ ਮੈਚ
Wednesday, Mar 16, 2022 - 10:51 AM (IST)
ਨਵੀਂ ਦਿੱਲੀ- ਸਟਾਰ ਬੱਲੇਬਾਜ਼ ਸੂਰਯਕੁਮਾਰ ਯਾਦਵ ਨੂੰ 27 ਮਾਰਚ ਨੂੰ ਦਿੱਲੀ ਕੈਪੀਟਲਜ਼ ਖ਼ਿਲਾਫ਼ ਮੁੰਬਈ ਇੰਡੀਅਨਜ਼ ਦੇ ਪਹਿਲੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਮੁਕਾਬਲੇ 'ਚੋਂ ਬਾਹਰ ਰਹਿਣਾ ਪੈ ਸਕਦਾ ਹੈ ਕਿਉਂਕਿ ਤਦ ਤਕ ਉਨ੍ਹਾਂ ਦੇ ਅੰਗੂਠੇ ਵਿਚ ਹੇਅਰਲਾਈਨ ਫਰੈਚਰ ਫੂਰੀ ਤਰ੍ਹਾਂ ਠੀਕ ਨਹੀਂ ਹੋਵੇਗਾ।
ਇਹ ਵੀ ਪੜ੍ਹੋ : IPL 2022 ਦੀ ਸ਼ੁਰੂਆਤ ਰਹੇਗੀ ਫਿੱਕੀ, ਨਹੀਂ ਖੇਡ ਸਕਣਗੇ ਇਹ 26 ਵਿਦੇਸ਼ੀ ਖਿਡਾਰੀ; ਦੇਖੋ ਲਿਸਟ
ਮੁੰਬਈ ਇੰਡੀਅਨਜ਼ ਵੱਲੋਂ ਰਿਟੇਨ ਕੀਤੇ ਗਏ ਚਾਰ ਖਿਡਾਰੀਆਂ ਵਿਚ ਸ਼ਾਮਲ ਸੂਰਯਕੁਮਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਟੀ-20 ਸੀਰੀਜ਼ ਦੌਰਾਨ ਸੱਟ ਲੱਗੀ ਸੀ। ਇਸ ਕਾਰਨ ਉਹ ਸ੍ਰੀਲੰਕਾ ਖ਼ਿਲਾਫ਼ ਸੀਰੀਜ਼ ਵਿਚ ਨਹੀਂ ਖੇਡ ਸਕੇ ਸਨ। ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਇਕ ਸੂਤਰ ਨੇ ਦੱਸਿਆ ਕਿ ਸੂਰਯਕੁਮਾਰ ਅਜੇ ਐੱਨ. ਸੀ. ਏ. (ਨੈਸ਼ਨਲ ਕ੍ਰਿਕਟ ਅਕੈਡਮੀ) ਵਿਚ ਰਿਹੈਬਿਲੀਟੇਸ਼ਨ 'ਚੋਂ ਗੁਜ਼ਰ ਰਹੇ ਹਨ।
ਇਹ ਵੀ ਪੜ੍ਹੋ : ਲਕਸ਼ੈ ਸੇਨ ਵਿਸ਼ਵ ਰੈਂਕਿੰਗ 'ਚ 11ਵੇਂ ਸਥਾਨ 'ਤੇ ਪਹੁੰਚੇ, ਸਿੰਧੂ 7ਵੇਂ ਸਥਾਨ 'ਤੇ ਬਰਕਰਾਰ
ਉਹ ਠੀਕ ਹੋ ਰਹੇ ਹਨ ਪਰ ਪਹਿਲੇ ਮੈਚ ਵਿਚ ਉਨ੍ਹਾਂ ਦਾ ਖੇਡਣਾ ਤੈਅ ਨਹੀਂ ਹੈ। ਇਸ ਲਈ ਸੰਭਾਵਨਾ ਹੈ ਕਿ ਬੋਰਡ ਦੀ ਮੈਡੀਕਲ ਟੀਮ ਉਨ੍ਹਾਂ ਨੂੰ ਸਲਾਹ ਦੇ ਸਕਦੀ ਹੈ ਕਿ ਪਹਿਲੇ ਮੈਚ ਵਿਚ ਖੇਡਣ ਦਾ ਜੋਖ਼ਮ ਨਾ ਲਿਆ ਜਾਵੇ। ਮੁੰਬਈ ਇੰਡੀਅਨਜ਼ ਲਈ ਕਪਤਾਨ ਰੋਹਿਤ ਸ਼ਰਮਾ ਤੇ 15.25 ਕਰੋੜ ਰੁਪਏ ਵਿਚ ਖ਼ਰੀਦੇ ਗਏ ਇਸ਼ਾਨ ਕਿਸ਼ਨ ਤੋਂ ਬਾਅਦ ਸੂਰਯਕੁਮਾਰ ਸਭ ਤੋਂ ਮਹੱਤਵਪੂਰਨ ਬੱਲੇਬਾਜ਼ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।