ਇੰਗਲੈਂਡ ਨੂੰ ਲੱਗਾ ਵੱਡਾ ਝਟਕਾ, ਮੋਢੇ ਦੀ ਸੱਟ ਕਾਰਨ ਮੁੱਖ ਖਿਡਾਰੀ ਹੋਇਆ ਬਾਹਰ

Tuesday, Jul 04, 2023 - 06:13 PM (IST)

ਇੰਗਲੈਂਡ ਨੂੰ ਲੱਗਾ ਵੱਡਾ ਝਟਕਾ, ਮੋਢੇ ਦੀ ਸੱਟ ਕਾਰਨ ਮੁੱਖ ਖਿਡਾਰੀ ਹੋਇਆ ਬਾਹਰ

ਸਪੋਰਟਸ ਡੈਸਕ- ਇੰਗਲੈਂਡ ਦੇ ਉਪ-ਕਪਤਾਨ ਓਲੀ ਪੋਪ ਮੰਗਲਵਾਰ ਨੂੰ ਲਾਰਡਸ 'ਚ ਦੂਜੇ ਟੈਸਟ ਮੈਚ ਦੌਰਾਨ ਸੱਜੇ ਮੋਢੇ 'ਤੇ ਸੱਟ ਲੱਗਣ ਕਾਰਨ ਏਸ਼ੇਜ਼ ਸੀਰੀਜ਼ ਦੇ ਬਾਕੀ ਬਚੇ ਮੈਚਾਂ ਤੋਂ ਬਾਹਰ ਹੋ ਗਏ ਹਨ ਅਤੇ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦਾ ਓਪਰੇਸ਼ਨ ਹੋਵੇਗਾ। ਪਿਛਲੇ ਹਫ਼ਤੇ ਦੂਜੇ ਟੈਸਟ 'ਚ ਆਸਟ੍ਰੇਲੀਆ ਦੀ ਪਹਿਲੀ ਪਾਰੀ ਦੌਰਾਨ ਫੀਲਡਿੰਗ ਕਰਦੇ ਸਮੇਂ ਡਿੱਗਣ ਕਾਰਨ 25 ਸਾਲਾ ਖਿਡਾਰੀ ਦੇ ਮੋਢੇ ਉੱਤੇ ਸੱਟ ਲੱਗ ਗਈ ਸੀ। ਉਸ ਤੋਂ ਬਾਅਦ ਫਿਰ ਤੀਜੇ ਦਿਨ ਦੂਜੀ ਪਾਰੀ ਦੌਰਾਨ ਉਨ੍ਹਾਂ ਦੀ ਸੱਟ ਹੋਰ ਵਧ ਗਈ, ਕਿਉਂਕਿ ਇੰਗਲੈਂਡ ਨੂੰ ਗਲਤੀ ਨਾਲ ਕਿਹਾ ਗਿਆ ਕਿ ਉਨ੍ਹਾਂ ਨੂੰ ਦੂਜੀ ਪਾਰੀ 'ਚ ਬਦਲਵੇਂ ਫੀਲਡਰ ਨੂੰ ਮੈਦਾਨ 'ਚ ਉਤਾਰਨ ਦੀ ਇਜਾਜ਼ਤ ਨਹੀਂ ਹੈ।
ਇੰਗਲੈਂਡ ਅਤੇ ਵੈਲਸ ਕ੍ਰਿਕਟ ਬੋਰਡ ਨੇ ਬਿਆਨ 'ਚ ਕਿਹਾ ਕਿ ਇੰਗਲੈਂਡ ਅਤੇ ਸਰੀ ਦੇ ਬੱਲੇਬਾਜ਼ ਓਲੀ ਪੋਪ ਨੂੰ ਪਿਛਲੇ ਹਫ਼ਤੇ ਲਾਰਡਸ 'ਚ ਦੂਜੇ ਏਸ਼ੇਜ਼ ਟੈਸਟ ਦੌਰਾਨ ਸੱਜੇ ਮੋਢੇ 'ਤੇ ਸੱਟ ਲੱਗਣ ਕਾਰਨ ਬਾਕੀ ਏਸ਼ੇਜ਼ ਸੀਰੀਜ਼ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਓਪਰੇਸ਼ਨ ਕਰਵਾਉਣਾ ਹੋਵੇਗਾ। 


author

Aarti dhillon

Content Editor

Related News