ਇੰਗਲੈਂਡ ਦੌਰੇ ਲਈ ਭੁਵਨੇਸ਼ਵਰ ਦੇ ਨਾ ਚੁਣੇ ਜਾਣ ’ਤੇ ਸਾਬਕਾ ਕ੍ਰਿਕਟਰ ਨੇ ਕਿਹਾ- ਮੈਂ ਹੈਰਾਨ ਨਹੀਂ ਹਾਂ

Tuesday, May 11, 2021 - 07:56 PM (IST)

ਇੰਗਲੈਂਡ ਦੌਰੇ ਲਈ ਭੁਵਨੇਸ਼ਵਰ ਦੇ ਨਾ ਚੁਣੇ ਜਾਣ ’ਤੇ ਸਾਬਕਾ ਕ੍ਰਿਕਟਰ ਨੇ ਕਿਹਾ- ਮੈਂ ਹੈਰਾਨ ਨਹੀਂ ਹਾਂ

ਸਪੋਰਟਸ ਡੈਸਕ— ਇੰਗਲੈਂਡ ਦੌਰੇ ਲਈ ਹਾਲ ਹੀ ’ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਟੀਮ ਦਾ ਐਲਾਨ ਕੀਤਾ। ਇਹ ਟੀਮ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਖੇਡਣ ਤੋਂ ਬਾਅਦ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ। ਇਸ ਟੀਮ ’ਚ ਕੁਝ ਖਿਡਾਰੀਆਂ ਨੂੰ ਨਹੀਂ ਚੁਣਿਆ ਗਿਆ ਜਿਸ ’ਚ ਭੁਵਨੇਸ਼ਵਰ ਕੁਮਾਰ ਦਾ ਨਾਂ ਵੀ ਸ਼ਾਮਲ ਹੈ। ਪਰ ਸਾਬਕਾ ਭਾਰਤੀ ਕ੍ਰਿਕਟਰ ਦੀਪ ਦਾਸਗੁਪਤਾ ਨੇ ਕਿਹਾ ਕਿ ਉਹ ਇਸ ਗੱਲ ਨਾਲ ਹੈਰਾਨ ਨਹੀਂ ਹਨ।
ਇਹ ਵੀ ਪੜ੍ਹੋ : ਬੇਲਗ੍ਰੇਡ ’ਚ ਅਕਤੂਬਰ-ਨਵੰਬਰ ’ਚ ਹੋਵੇਗੀ ਪੁਰਸ਼ਾਂ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ

ਭੁਵਨੇਸ਼ਵਰ ਨੂੰ ਟੈਸਟ ਟੀਮ ’ਚ ਨਹੀਂ ਚੁਣੇ ਜਾਣ ’ਤੇ ਦਾਸਗੁਪਤਾ ਨੇ ਕਿਹਾ, ਟੀਮ ਨੂੰ ਪਹਿਲਾਂ ਹੀ 6 ਤੇਜ਼ ਗੇਂਦਬਾਜ਼ (ਇੰਗਲੈਂਡ ਦੌਰੇ ਲਈ) ਮਿਲ ਚੁੱਕੇ ਹਨ। ਮੈਂ ਸਮਝਦਾ ਹਾਂ ਕਿ ਕਿ ਹਾਲਾਤ ਭੁਵਨੇਸ਼ਵਰ ਦੀ ਮਦਦ ਕਰ ਸਕਦੇ ਹਨ ਪਰ ਉਨ੍ਹਾਂ ਨੇ 2 ਤੋਂ ਢਾਈ ਸਾਲ ਤਕ ਲਾਲ ਗੇਂਦ ਨਾਲ ਕ੍ਰਿਕਟ ਨਹੀਂ ਖੇਡਿਆ ਤੇ ਨਾਲ ਹੀ ਆਪਣੀ ਫ਼ਿੱਟਨੈਸ ਤੋਂ 2018 ਤੋਂ ਸੰਘਰਸ਼ ਕੀਤਾ ਹੈ। 
ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਸੁਸ਼ੀਲ ਕੁਮਾਰ ਦੇ ਹੱਥਾਂ ’ਚ ਛੱਤਰਸਾਲ ਸਟੇਡੀਅਮ ਦਾ ਕੰਟਰੋਲ, ਕੀਤਾ ਜਾਂਦਾ ਹੈ ਤੰਗ-ਪਰੇਸ਼ਾਨ

ਭੁਵਨੇਸ਼ਵਰ ਦੀ ਫ਼ਿੱਟਨੈਸ ’ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ‘‘ਤੁਸੀਂ ਨਹੀਂ ਜਾਣਦੇ ਕਿ ਉਨਾਂ ਦਾ ਸਰੀਰ 5 ਰੋਜ਼ਾ ਕ੍ਰਿਕਟ ਖੇਡ ਸਕਦਾ ਹੈ ਜਾਂ ਨਹੀਂ। ਇਕ ਗੇਂਦਬਾਜ਼ ਦੇ ਤੌਰ ’ਤੇ ਜੇਕਰ ਤੁਸੀਂ ਖੇਡ ਰਹੇ ਹੋ ਤਾਂ ਤੁਹਾਨੂੰ ਇਕ ਦਿਨ ’ਚ 20 ਓਵਰ ਸੁੱਟਣੇ ਪੈ ਸਕਦੇ ਹਨ ਤੇ ਅਗਲੇ ਦਿਨ ਵੀ ਵਾਪਸ ਆ ਸਕਦੇ ਹੋ। ਮੈਨੂੰ ਨਹੀਂ ਪਤਾ ਕਿ ਤੁਸੀਂ ਇਹ ਚਾਂਸ ਲੈਣਾ ਚਾਹੁੰਦੇ ਹੋ ਜਾਂ ਨਹੀਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News