ਭੁੱਲਰ ਸਾਂਝੇ ਤੌਰ ''ਤੇ 31ਵੇਂ ਸਥਾਨ ''ਤੇ ਰਿਹਾ, ਹਾਰਡਿੰਗ ਨੇ ਜਿੱਤਿਆ ਕਤਰ ਮਾਸਟਰਸ
Monday, Mar 11, 2019 - 09:02 PM (IST)

ਦੋਹਾ— ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਆਖਰੀ ਦਿਨ ਚਾਰ ਅੰਡਰ 68 ਦਾ ਕਾਰਡ ਖੇਡਿਆ ਜਿਸ ਨਾਲ ਉਹ ਕਤਰ ਮਾਸਟਰਸ 'ਚ ਸਾਂਝੇ ਤੌਰ 'ਤੇ 31ਵੇਂ ਸਥਾਨ 'ਤੇ ਰਹੇ। ਕੱਟ 'ਚ ਜਗ੍ਹਾ ਬਣਾਉਣ ਵਾਲੇ ਇਕੱਲੇ ਭਾਰਤੀ ਭੁੱਲਰ ਨੇ 6 ਬਰਡੀ ਤੇ 2 ਬੋਗੀ ਕੀਤੀ।
ਉਹ ਤੀਸਰੇ ਦੌਰ ਤੋਂ ਬਾਅਦ ਸੰਯੁਕਤ 58ਵੇਂ ਸਥਾਨ 'ਤੇ ਸੀ ਪਰ ਆਖਰੀ ਦੌਰ ਦੇ ਵਧੀਆ ਪ੍ਰਦਰਸ਼ਨ ਨਾਲ ਇਸ 'ਚ ਸੁਧਾਰ ਕਰਨ 'ਚ ਸਫਲ ਰਹੇ। ਦੱਖਣੀ ਅਫਰੀਕਾ ਦੇ ਜਸਿਟਨ ਹਾਰਡਿੰਗ ਨੇ ਆਖਰੀ 4 'ਚੋਂ ਤਿੰਨ ਹੋਲ 'ਚ ਬਰਡੀ ਬਣਾਈ ਤੇ ਖਿਤਾਬ ਜਿੱਤਿਆ।