ਭੁੱਲਰ ਓਮਾਨ ''ਚ ਸਾਂਝੇ ਤੌਰ ''ਤੇ 30ਵੇਂ ਸਥਾਨ ''ਤੇ

03/01/2019 1:28:08 AM

ਮਾਸਕਟ— ਗਗਨਜੀਤ ਭੁੱਲਰ ਨੇ ਪਹਿਲੇ ਦੌਰ 'ਚ ਇਕ ਅੰਡਰ-71 ਦੇ ਸਕੋਰ ਨਾਲ ਸਾਂਝੇ ਤੌਰ 'ਤੇ 30ਵੇਂ ਸਥਾਨ ਦੇ ਨਾਲ ਵੀਰਵਾਰ ਨੂੰ ਓਮਾਨ ਓਪਨ ਗੋਲਫ ਟੂਰਨਾਮੈਂਟ 'ਚ ਭਾਰਤੀਆਂ ਦੇ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਭੁੱਲਰ ਨੇ 3 ਬਰਡੀ ਕੀਤੀ ਪਰ ਉਹ 2 ਬੋਗੀ ਵੀ ਕਰ ਗਏ, ਜਿਸ ਨਾਲ ਉਸਦਾ ਸਕੋਰ ਇਕ ਅੰਡਰ-71 ਰਿਹਾ। ਇਹ ਸਾਲਾ ਤੋਂ ਚੱਲ ਰਹੇ ਅਮਰੀਕਾ ਦੇ ਕਰਟ ਕਿਟਾਯਮਾ ਤੋਂ 5 ਸ਼ਾਟ ਪਿੱਛੇ ਹਨ। ਸ਼ੁਭੰਕਰ ਸ਼ਰਮਾ ਨੇ ਪਾਰ ਦਾ ਕਾਰਡ ਖੇਡਿਆ ਜਦਕਿ ਐੱਸ. ਐੱਸ. ਪੀ. ਚੌਰਸੀਆ ਦੀ ਸ਼ੁਰੂਆਤ ਖਰਾਬ ਰਹੀ ਤੇ ਉਹ 5 ਓਵਰ 77 ਦਾ ਸਕੋਰ ਹੀ ਬਣਾ ਸਕਿਆ।


Gurdeep Singh

Content Editor

Related News