ਭਾਰਤੀ ਕਾਂਸੀ ਤਮਗੇ ਦਾ ਮੁਕਾਬਲਾ ਹਾਰੀ, ਖਾਲੀ ਹੱਥ ਪਰਤੇਗੀ ਮਹਿਲਾ ਟੀਮ

08/17/2019 2:11:00 PM

ਸਪੋਰਸਟ ਡੈਸਕ— ਭਾਰਤੀ ਬਘੇਲ 3-1 ਨਾਲ ਬੜ੍ਹਤ ਹਾਸਲ ਕਰਨ ਦੇ ਬਾਵਜੂਦ ਸ਼ੁੱਕਰਵਾਰ ਨੂੰ ਇੱਥੇ ਕਿਰਗੀਸਤਾਨ ਦੀ ਨੁਰਾਇਦਾ ਅਨਾਰਕੁਲੋਵਾ ਤੋਂ ਹਾਰ ਗਈ ਜਿਸ ਦੇ ਨਾਲ ਭਾਰਤੀ ਮਹਿਲਾ ਟੀਮ ਨੂੰ ਵਰਲਡ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚ ਤਿੰਨ ਸਾਲ 'ਚ ਪਹਿਲੀ ਵਾਰ ਖਾਲੀ ਹੱਥ ਵਾਪਸ ਆਉਣਾ ਹੋਵੇਗਾ। ਭਾਰਤੀ ਨੇ 57 ਕਿ.ਗ੍ਰਾ ਦੇ ਇਸ ਮੁਕਾਬਲੇ 'ਚ ਤੇਜ਼ੀ ਵਾਲਾ ਰਵੱਈਆ ਅਪਣਾਉਂਦੇ ਹੋਏ ਉਨ੍ਹਾਂ ਨੇ 2-0 ਦੀ ਬੜ੍ਹਤ ਬਣਾ ਲਈ। ਪਹਿਲੇ ਪੀਰਿਅਡ ਤੋਂ ਬਾਅਦ ਉਹ 2-1 ਨਾਲ ਬੜ੍ਹਤ ਨਾਲ ਅੱਗੇ ਸੀ। ਉਨ੍ਹਾਂ ਨੇ ਇਸ ਤੋਂ ਬਾਅਦ ਆਪਣੇ ਖਾਤੇ 'ਚ ਇਕ ਹੋਰ ਅੰਕ ਜੋੜਿਆ ਪਰ ਨੁਰਾਇਦਾ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। PunjabKesariਨੁਰਾਇਦਾ ਨੇ ਆਖਰੀ ਅੰਕ ਬਣਾਇਆ ਸੀ ਇਸ ਲਈ ਉਨ੍ਹਾਂ ਨੂੰ ਜੇਤੂ ਐਲਾਨ ਕਰ ਦਿੱਤਾ। ਪੂਜਾ ਕੋਲ ਵੀ ਤਮਗੇ ਦੀ ਦੋੜ 'ਚ ਪੁੱਜਣ ਦਾ ਮੌਕਾ ਸੀ ਪਰ ਉਹ ਰੇਪੇਚੇਜ 'ਚ ਉਜਬੇਕਿਸਤਾਨ ਦੀ ਸ਼ੋਖਿਦਾ ਅਖਮੇਦੋਵਾ ਤੋਂ 1-6 ਨਾਲ ਹਾਰ ਗਈ। ਇਸ ਸਾਲ ਸਿਰਫ ਭਾਰਤੀ ਅਤੇ ਅੰਸ਼ੁ ਮਲਿਕ ਹੀ ਤਮਗੇ ਦੀ ਦੌੜ 'ਚ ਪਹੁੰਚੀ ਸੀ।


Related News