ਪੈਰਾ ਬੈਡਮਿੰਟਨ ਖਿਡਾਰੀ ਭਗਤ ਤੇ ਕਦਮ ਦਾ ਇਰਾਦਾ- ਸਪੇਨ ''ਚ ਜਿੱਤ ਨਾਲ ਸੈਸ਼ਨ ਦਾ ਆਗਾਜ਼ ਕਰਨਾ

Tuesday, Mar 01, 2022 - 06:33 PM (IST)

ਪੈਰਾ ਬੈਡਮਿੰਟਨ ਖਿਡਾਰੀ ਭਗਤ ਤੇ ਕਦਮ ਦਾ ਇਰਾਦਾ- ਸਪੇਨ ''ਚ ਜਿੱਤ ਨਾਲ ਸੈਸ਼ਨ ਦਾ ਆਗਾਜ਼ ਕਰਨਾ

ਨਵੀਂ ਦਿੱਲੀ- ਇਕ ਮਹੀਨੇ ਤਕ ਸਪੇਨ 'ਚ ਅਭਿਆਸ ਕਰਨ ਦੇ ਬਾਅਦ ਚੋਟੀ ਦੇ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਤੇ ਸੁਕਾਂਤ ਕਦਮ 2022 ਸੈਸ਼ਨ ਦੀ ਸ਼ੁਰੂਆਤ ਸਪੈਨਿਸ਼ ਓਪਨ ਟੂਰਨਾਮੈਂਟਾਂ 'ਚ ਜਿੱਤ ਨਾਲ ਕਰਨਾ ਚਾਹੁੰਦੇ ਹਨ। ਭਗਤ ਤੇ ਕਦਮ ਦੋਵੇਂ ਸਪੈਨਿਸ਼ ਓਪਨ ਟੂਰਨਾਮੈਂਟ ਖੇਡਣਗੇ ਜੋ ਕਿ ਤਿੰਨ ਦਿਨ ਦੇ ਫਕਫ਼ੇ 'ਤੇ ਖੇਡੇ ਜਾਣੇ ਹਨ।

ਪਹਿਲਾ ਟੂਰਨਾਮੈਂਟ ਗ੍ਰੇਡ ਟੂ ਟੂਰਨਾਮੈਂਟ ਹੈ ਜੋ ਮੰਗਲਵਾਰ ਤੋਂ ਵਿਕਟੋਰੀਆ 'ਚ ਸ਼ੁਰੂ ਹੋਵੇਗਾ ਜਦਕਿ ਦੂਜਾ ਗ੍ਰੇਡ ਵਨ ਟੂਰਨਾਮੈਂਟ 9 ਤੋਂ 13 ਮਾਰਚ ਤਕ ਕਾਰਟਾਜੇਨ 'ਚ ਖੇਡਿਆ ਜਾਵੇਗਾ। ਭਗਤ ਨੇ ਕਿਹਾ ਕਿ ਸ਼ੁਰੂਆਤ 'ਚ ਸਪੇਨ ਦਾ ਇਹ ਟੂਰਨਾਮੈਂਟ ਕਾਫ਼ੀ ਅਹਿਮ ਹੈ। ਮੈਂ ਪਿਛਲੇ ਇਕ ਮਹੀਨੇ ਤੋਂ ਸਪੇਨ 'ਚ ਅਭਿਆਸ ਕਰ ਰਿਹਾ ਹਾਂ ਤੇ ਇਸ ਨਾਲ ਮੈਨੂੰ ਵਾਧੂ ਫ਼ਾਇਦਾ ਮਿਲੇਗਾ।

ਉਨ੍ਹਾਂ ਕਿਹਾ ਕਿ ਇਹ ਸਾਲ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡ ਹੋਣ ਹੈ। ਵਿਸ਼ਵ ਰੈਂਕਿੰਗ 'ਚ ਚੌਥੇ ਸਥਾਨ 'ਤੇ ਕਾਬਜ਼ ਕਦਮ ਨੇ ਕਿਹਾ ਕਿ ਮੈਂ ਯੁਗਾਂਡਾ ਇੰਟਰਨੈਸ਼ਨਲ ਤੇ ਰਾਸ਼ਟਰੀ ਟੂਰਨਾਮੈਂਟ ਜਿੱਤਣ ਦੇ ਬਾਅਦ ਜਿੱਤ ਦੀ ਲੈਅ ਕਾਇਮ ਰਖਣਾ ਚਾਹੁੰਦਾ ਹਾਂ। ਮੈਂ ਆਪਣੀ ਖੇਡ 'ਤੇ ਕਾਫ਼ੀ ਮਿਹਨਤ ਕੀਤੀ ਹੈ ਤੇ ਇਸੇ ਕਾਰਨ ਸਪੇਨ ਛੇਤੀ ਆ ਗਿਆ ਤਾਂ ਜੋ ਪੂਰਾ ਫ਼ੋਕਸ ਕਰ ਸਕਾਂ। ਭਗਤ ਸਿੰਗਲ, ਡਬਲਜ਼ ਤੇ ਮਿਕਸਡ ਡਬਲਜ਼ ਖੇਡਣਗੇ ਜਦਕਿ ਕਦਮ ਸਿੰਗਲ ਤੇ ਡਬਲਜ਼ 'ਚ ਹਿੱਸਾ ਲੈਣਗੇ।


author

Tarsem Singh

Content Editor

Related News