IPL ਵਿੱਚ ਸਿੱਖਣ ਲਈ ਸਭ ਤੋਂ ਵਧੀਆ ਮਾਹੌਲ ਮਿਲੇਗਾ : ਕੈਮਰਨ ਗ੍ਰੀਨ
Monday, Nov 28, 2022 - 12:40 PM (IST)

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਨਿਲਾਮੀ ਲਈ ਆਪਣਾ ਨਾਂ ਦਰਜ ਕਰਵਾਉਣ ਤੋਂ ਬਾਅਦ ਆਸਟ੍ਰੇਲੀਆਈ ਆਲਰਾਊਂਡਰ ਕੈਮਰੂਨ ਗ੍ਰੀਨ ਨੇ ਕਿਹਾ ਕਿ ਉਹ ਇਸ ਟੀ-20 ਲੀਗ 'ਚ ਖੇਡਣ ਲਈ ਉਤਸ਼ਾਹਿਤ ਹੈ ਕਿਉਂਕਿ ਇਹ ਕ੍ਰਿਕਟਰ ਨੂੰ ਆਪਣੇ ਆਪ ਨੂੰ ਵਿਕਸਿਤ ਕਰਨ ਲਈ ਸਭ ਤੋਂ ਵਧੀਆ ਮਾਹੌਲ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : FIFA 2022 : ਮੈਚ ਤੋਂ ਪਹਿਲਾਂ ਲਾਪਤਾ ਹੋਇਆ ਮੋਰਾਕੋ ਦਾ ਗੋਲਕੀਪਰ, ਰਿਜ਼ਰਵ ਗੋਲਕੀਪਰ ਨੇ ਜਿਤਾਇਆ ਮੈਚ
IPL 'ਚ ਖਿਡਾਰੀਆਂ ਦੀ ਨਿਲਾਮੀ 23 ਦਸੰਬਰ ਨੂੰ ਕੋਚੀ 'ਚ ਹੋਵੇਗੀ, ਜਿਸ 'ਚ ਸਾਰੀਆਂ ਫਰੈਂਚਾਈਜ਼ੀ ਟੀਮਾਂ ਦੀਆਂ ਨਜ਼ਰਾਂ ਇਸ 23 ਸਾਲਾ ਖਿਡਾਰੀ 'ਤੇ ਹੋਣਗੀਆਂ। ਗ੍ਰੀਨ ਨੇ ਕਿਹਾ, 'ਮੈਂ ਇਸਦੇ ਲਈ ਨਾਂ ਰਜਿਸਟਰ ਕੀਤਾ ਹੈ। ਇਹ ਇੱਕ ਰੋਮਾਂਚਕ ਮੌਕਾ ਹੋਵੇਗਾ। ਬਹੁਤ ਸਾਰੇ ਖਿਡਾਰੀ, ਖਾਸ ਤੌਰ 'ਤੇ ਪੱਛਮੀ ਆਸਟ੍ਰੇਲੀਆ ਦੇ ਖਿਡਾਰੀ, ਆਪਣੇ ਆਈ.ਪੀ.ਐੱਲ. ਦੇ ਤਜ਼ਰਬੇ ਬਾਰੇ ਬਹੁਤ ਚੰਗੀਆਂ ਗੱਲਾਂ ਦਸਦੇ ਹਨ।'
ਇਹ ਵੀ ਪੜ੍ਹੋ : FIFA 2022 : ਜਰਮਨੀ ਨਾਲ ਡਰਾਅ ਖੇਡ ਕੇ ਗਰੁੱਪ 'ਚ ਸਿਖ਼ਰ 'ਤੇ ਪੁੱਜਾ ਸਪੇਨ
ਉਸ ਨੇ ਕਿਹਾ, 'ਉਹ ਟੀਮ ਦੇ ਸਿਖਰਲੇ ਪੱਧਰ ਦੇ ਕੋਚ ਅਤੇ ਚੋਟੀ ਦੇ ਖਿਡਾਰੀਆਂ ਬਾਰੇ ਗੱਲ ਕਰਦੇ ਹਨ ਜੋ ਤੁਹਾਡੇ ਨਾਲ ਹਨ। ਉਹ ਸਾਰੇ ਵਿਸ਼ਵ ਕੱਪ ਵਿੱਚ ਆਪਣੇ ਸਾਰੇ ਹੁਨਰਾਂ ਵਿੱਚ ਸਰਵਸ੍ਰੇਸ਼ਠ ਹਨ। ਮੈਂ ਅਜੇ ਤੱਕ ਇਸ ਤਰ੍ਹਾਂ ਦੇ ਮਾਹੌਲ ਵਿੱਚ ਜ਼ਿਆਦਾ ਨਹੀਂ ਖੇਡਿਆ ਹੈ। ਮੈਂ ਹੋਰ ਸਿੱਖਣਾ ਚਾਹੁੰਦਾ ਹਾਂ ਅਤੇ ਸੰਭਵ ਹੈ ਕਿ ਮੈਨੂੰ ਉੱਥੇ ਵਧੀਆ ਸਿੱਖਣ ਦਾ ਮਾਹੌਲ ਮਿਲੇਗਾ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।