ਬੇਂਗਲੁਰੂ ਰੈਪਟਰਸ ਲਗਾਤਾਰ ਦੂਜੀ ਵਾਰ ਬਣਿਆ PBL ਚੈਂਪੀਅਨ
Monday, Feb 10, 2020 - 02:39 AM (IST)

ਹੈਦਰਾਬਾਦ— ਵਰਲਡ ਨੰਬਰ-2 ਤਾਈ ਜੂ ਯਿੰਗ ਦੀ ਅਗਵਾਈ ਵਿਚ ਖੇਡ ਰਹੀ ਬੇਂਗਲੁਰੂ ਰੈਪਟਰ ਟੀਮ ਨੇ ਐਤਵਾਰ ਨੂੰ ਇੱਥੇ ਜੀ. ਐੱਮ. ਸੀ. ਬਾਲਯੋਗੀ ਸਟੇਟਸ ਸਟੇਡੀਅਮ ਵਿਚ ਨਾਰਥ ਈਸਟਰਨ ਵਾਰੀਅਰਸ ਨੂੰ ਹਰਾਉਂਦਿਆਂ ਲਗਾਤਾਰ ਦੂਜੀ ਵਾਰ ਸਟਾਰ ਸਪੋਰਟਸ ਪ੍ਰੀਮੀਅਰ ਬੈਡਮਿੰਟਨ ਲੀਗ (ਪੀ. ਬੀ. ਐੱਲ.) ਦਾ ਖਿਤਾਬ ਜਿੱਤ ਲਿਆ। ਰੈਪਟਰ ਲਗਾਤਾਰ ਦੋ ਵਾਰ ਚੈਂਪੀਅਨ ਬਣਨ ਵਾਲੀ ਪੀ. ਬੀ. ਐੱਲ. ਇਤਿਹਾਸ ਦੀ ਪਹਿਲੀ ਟੀਮ ਬਣ ਗਈ ਹੈ। ਲੀਗ ਦੇ 5ਵੇਂ ਸੈਸ਼ਨ ਦੇ ਖਿਤਾਬੀ ਮੁਕਾਬਲੇ ਵਿਚ ਰੈਪਟਰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4-2 ਨਾਲ ਜਿੱਤ ਹਾਸਲ ਕੀਤੀ। ਰੈਪਟਰਸ ਲਈ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਬੀ. ਸਾਈ. ਪ੍ਰਣੀਤ, ਤਾਈ ਜੂ ਯਿੰਗ ਤੇ ਚਾਨ ਪੇਂਗ ਸੂਨ ਤੇ ਇਯੋਮ ਹੇਈ ਵੋਨ ਦੀ ਮਿਕਸਡ ਡਬਲਜ਼ ਜੋੜੀ ਨੇ ਜਿੱਤ ਹਾਸਲ ਕੀਤੀ।