ਬੰਗਾਲ ਦੇ ਰਾਜਪਾਲ, ਮੁੱਖ ਮੰਤਰੀ ਨੇ ਭਾਰਤੀ ਟੀਮ ਨੂੰ ਡੇ-ਨਾਈਟ ਟੈਸਟ ਜਿੱਤਣ ''ਤੇ ਦਿੱਤੀ ਵਧਾਈ
Sunday, Nov 24, 2019 - 10:43 PM (IST)

ਕੋਲਕਾਤਾ— ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਇੱਥੇ ਈਡਨ ਗਾਰਡਨ 'ਤੇ ਬੰਗਲਾਦੇਸ਼ ਵਿਰੁੱਧ ਪਹਿਲਾ ਡੇ-ਨਾਈਟ ਟੈਸਟ ਜਿੱਤਣ ਦੇ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ। ਧਨਖੜ ਨੇ ਸ਼ਾਨਦਾਰ ਜਿੱਤ ਦੇ ਲਈ ਭਾਰਤੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾ ਨੇ ਟਵੀਟ ਕੀਤਾ ਕਿ ਸੌਰਵ ਗਾਂਗੁਲੀ, ਵਿਰਾਟ ਕੋਹਲੀ, ਈਡਨ ਗਾਰਡਨਸ 'ਤੇ ਪਹਿਲਾ ਇਤਿਹਾਸਕ ਗੁਲਾਬੀ ਗੇਂਦ ਦਾ ਟੈਸਟ ਜਿੱਤਣ ਦੇ ਲਈ ਭਾਰਤੀ ਟੀਮ ਨੂੰ ਵਧਾਈ।
ਰਾਜਪਾਲ ਨੇ ਆਪਣੇ ਅਧਿਕਾਰਿਕ ਟਵਿਟਰ ਹੈਂਡਲ 'ਤੇ ਲਿਖਿਆ ਇਹ ਮੈਚ ਕ੍ਰਿਕਟ ਖੇਡ ਤੇ ਕੋਲਕਾਤਾ ਸ਼ਹਿਰ ਦੇ ਲਈ ਇਤਿਹਾਸਕ ਸੀ। ਸ਼ਹਿਰ ਨੂੰ ਸਨਮਾਨ ਦੇਣ ਦੇ ਲਈ ਸੌਰਵ ਗਾਂਗੁਲੀ ਨੂੰ ਵਧਾਈ। ਮਮਤਾ ਨੇ ਟਵੀਟ ਕੀਤਾ ਕਿ ਈਡਨ ਗਾਰਡਨਸ 'ਤੇ ਪਹਿਲਾ ਗੁਲਾਬੀ ਗੇਂਦ ਦਾ ਟੈਸਟ ਜਿੱਤਣ ਦੇ ਲਈ ਵਿਰਾਟ ਕੋਹਲੀ ਤੇ ਭਾਰਤੀ ਟੀਮ ਨੂੰ ਵਧਾਈ।