ਬੇਨ ਸਟੋਕਸ ਦਾ ਵਨ-ਡੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ, ਦੱਖਣੀ ਅਫਰੀਕਾ ਖ਼ਿਲਾਫ਼ ਖੇਡਣਗੇ ਆਖ਼ਰੀ ਮੈਚ
Monday, Jul 18, 2022 - 06:11 PM (IST)
ਸਪੋਰਟਸ ਡੈਸਕ- ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਇਕ ਹੈਰਾਨ ਕਰਨ ਵਾਲਾ ਫ਼ੈਸਲਾ ਕੀਤਾ ਹੈ। ਇੰਗਲਿਸ਼ ਆਲਰਾਊਂਡਰ ਨੇ ਵਨ-ਡੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੱਖਣੀ ਅਫਰੀਕਾ ਦੇ ਖ਼ਿਲਾਫ਼ ਮੰਗਲਵਾਰ ਨੂੰ ਖੇਡਿਆ ਜਾਣ ਵਾਲਾ ਪਹਿਲਾ ਵਨ-ਡੇ ਉਨ੍ਹਾਂ ਦਾ ਆਖ਼ਰੀ ਵਨ-ਡੇ ਮੁਕਾਬਲਾ ਹੋਵੇਗਾ।
ਇਹ ਵੀ ਪੜ੍ਹੋ : ਰਿਸ਼ਭ ਪੰਤ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਏਸ਼ੀਆਈ ਵਿਕਟਕੀਪਰ-ਬੱਲੇਬਾਜ਼ ਬਣੇ
ਸਟੋਕਸ ਨੇ ਐਲਾਨ ਕਰਦੇ ਹੋਏ ਕਿਹਾ, 'ਇਹ ਫ਼ੈਸਲਾ ਲੈਣਾ ਜਿੰਨਾ ਮੁਸ਼ਕਲ ਸੀ, ਉਸ ਤੱਥ ਤੋਂ ਨਜਿੱਠਣਾ ਓਨਾ ਮੁਸ਼ਕਲ ਨਹੀਂ ਹੈ ਕਿ ਮੈਂ ਆਪਣੇ ਸਾਥੀਆਂ ਨੂੰ ਹੁਣ ਇਸ ਫਾਰਮੈਟ 'ਚ ਆਪਣਾ 100 ਫ਼ੀਸਦੀ ਨਹੀਂ ਦੇ ਸਕਦਾ।'
31 ਸਾਲ ਦੇ ਸਟਾਰ ਆਲਰਾਉਂਡਰ ਨੇ ਇੰਗਲੈਂਡ ਲਈ 104 ਵਨ-ਡੇ ਮੈਚ ਖੇਡੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ ਟੀਮ ਦੀ ਜਿੱਤ 'ਚ ਕਈ ਵਾਰ ਅਹਿਮ ਯੋਗਦਾਨ ਦਿੱਤਾ । ਉਨ੍ਹਾਂ ਨੇ 2019 'ਚ ਇੰਗਲੈਂਡ ਨੂੰ ਵਨ-ਡੇ ਵਿਸ਼ਵ ਕੱਪ 'ਚ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ ਤੇ ਲਾਰਡਸ 'ਚ ਖੇਡੇ ਗਏ ਫਾਈਨਲ 'ਚ ਪਲੇਅਰ ਆਫ਼ ਦੀ ਮੈਚ ਰਹੇ ਸਨ। ਸਟੋਕਸ ਨੇ ਉਸ ਮੈਚ 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ 84 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ ਤੇ ਇਕ ਰੋਮਾਂਚਕ ਮੈਚ 'ਚ ਟੀਮ ਨੂੰ ਜਿੱਤ ਦਿਵਾਈ ਸੀ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਲਈ ਰਵਾਨਾ ਹੋਈ ਭਾਰਤੀ ਮਹਿਲਾ ਹਾਕੀ ਟੀਮ
ਸਟੋਕਸ ਆਪਣਾ ਆਖ਼ਰੀ ਵਨ-ਡੇ ਮੈਚ ਮੰਗਲਵਾਰ ਨੂੰ ਦੱਖਣੀ ਅਫਰੀਕਾ ਦੇ ਖ਼ਿਲਾਫ਼ ਆਪਣੇ ਘਰੇਲੂ ਮੈਦਾਨ 'ਤੇ ਖੇਡਣਗੇ। ਉਨ੍ਹਾਂ ਨੇ 2011 'ਚ ਆਇਰਲੈਂਡ ਦੇ ਖ਼ਿਲਾਫ਼ ਆਪਣਾ ਵਨ-ਡੇ ਡੈਬਿਊ ਕੀਤਾ ਸੀ। ਸਟੋਕਸ ਨੇ ਇਸ ਤੋਂ ਬਾਅਦ ਆਪਣੇ ਵਨ-ਡੇ ਕਰੀਅਰ 'ਚ 2919 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਤਿੰਨ ਸੈਂਕੜੇ ਤੇ 21 ਅਰਧ ਸੈਂਕੜੇ ਨਿਕਲੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।