23 ਜੁਲਾਈ 2021 ਤੋਂ ਸ਼ੁਰੂ ਹੋ ਸਕਦੀਆਂ ਨੇ ਟੋਕੀਓ ਓਲੰਪਿਕ
Sunday, Mar 29, 2020 - 08:08 PM (IST)

ਟੋਕੀਓ— ਟੋਕੀਓ ਓਲੰਪਿਕ ਆਯੋਜਨ ਕਮੇਟੀ ਦੇ ਮੁਖੀ ਯੋਸ਼ਿਰੋ ਮੋਰੀ ਨੇ ਕਿਹਾ ਹੈ ਕਿ 2021 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਅਗਲੇ ਹਫਤੇ ਦੇ ਅੰਤ ਤਕ ਨਵੀਆਂ ਮਿਤੀਆਂ ਦਾ ਐਲਨ ਕਰ ਦਿੱਤਾ ਜਾਵੇਗਾ ਜਦਕਿ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਓਲੰਪਿਕ ਅਗਲੇ ਸਾਲ 23 ਜੁਲਾਈ ਤੋਂ ਸ਼ੁਰੂ ਹੋ ਸਕਦੀਆਂ ਹਨ ਤੇ ਇਨ੍ਹਾਂ ਦਾ ਸਮਾਪਤੀ ਸਮਾਰੋਹ 8 ਅਗਸਤ ਹੋ ਸਕਦਾ ਹੈ। ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਕਾਰਣ ਪਿਛਲੇ ਹਫਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਟੋਕੀਓ ਓਲੰਪਿਕ 2021 ਤਕ ਲਈ ਮੁਲਤਵੀ ਕਰ ਦਿੱਤੀਆਂ ਸਨ।