ਗਾਇਕਾ ਬਣੀ 6 ਵਾਰ ਦੀ ਵਰਲਡ ਮੁੱਕੇਬਾਜ਼ ਚੈਂਪੀਅਨ, ਲਤਾ ਮੰਗੇਸ਼ਕਰ ਦਾ ਗਾਇਆ ਇਹ ਮਸ਼ਹੂਰ ਗਾਣਾ

11/14/2019 7:15:43 PM

ਨਵੀਂ ਦਿੱਲੀ : ਮੁੱਕੇਬਾਜ਼ੀ ਰਿੰਗ ਵਿਚ ਆਪਣੇ ਸ਼ਾਨਦਾਰ ਹੁਨਰ ਨਾਲ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ 6 ਵਾਰ ਦੀ ਵਰਲਡ ਚੈਂਪੀਅਨ ਮੈਰੀਕਾਮ ਨੇ ਆਪਣੀ ਗਾਇਕੀ ਦਾ ਹੁਨਰ ਦਿਖਾ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਸੁਰਾਂ ਦੀ ਵੀ ਚੈਂਪੀਅਨ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਸ) ਦੇ ਜਵਾਹਰ ਲਾਲ ਨਹਿਰੂ ਸਭਾਗਾਰ ਵਿਚ ਅੰਗ ਦਾਨ ਕਰਨ ਵਾਲੇ ਲੋਕਾਂ ਦੀ ਯਾਦ ਵਿਚ ਅੰਕ ਓਰਗਨ ਰਿਟਰਾਈਵ ਬੈਂਕਿੰਗ ਆਰਗੇਨਾਈਜ਼ੇਸ਼ਨ (ਓਰਬੋ) ਵਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਮੈਰੀਕਾਮ ਨੇ ਲਤਾ ਮੰਗੇਸ਼ਕਰ ਦਾ ਗਾਣਾ 'ਅਜੀਬ ਦਾਸਤਾਂ ਹੈ ਯੇ, ਕਹਾਂ ਸ਼ੁਰੂ ਕਹਾਂ ਖਤਮ' ਗਾਇਆ। ਉਸ ਨੇ ਪੂਰੇ ਸੁਰ-ਤਾਲ ਦੇ ਨਾਲ ਗਾ ਕੇ ਸਾਬਤ ਕਰ ਦਿੱਤਾ ਕਿ ਉਸ ਦੇ ਅਕਸ ਦੇ ਕਈ ਰੰਗ ਹਨ। ਉਹ ਇਕ ਭਾਵੁਕ ਤੇ ਬਹੁ-ਸ਼ਖ਼ਸੀਅਤ ਦੀ ਮਾਲਕ ਹੈ। ਉਸ ਦਾ ਗੀਤ ਖਤਮ ਹੋਣ 'ਤੇ ਪ੍ਰੋਗਰਾਮ ਵਿਚ ਹਾਜ਼ਰ ਲੋਕਾਂ ਦੀਆਂ ਤਾੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਨ।

PunjabKesari

ਦਰਅਸਲ, ਇਹ ਪ੍ਰੋਗਰਾਮ ਅੰਗਦਾਨ ਕਰਨ ਵਾਲੇ ਲੋਕਾਂ ਦੀ ਯਾਦ ਵਿਚ ਆਯੋਜਿਤ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਨੇਕ ਕੰਮ ਲਈ ਯਾਦਗਾਰੀ ਚਿੰਨ੍ਹ ਦਿੱਤਾ ਗਿਆ ਸੀ। ਆਪਣਿਆਂ ਦੀ ਮੌਤ ਨੂੰ ਇਕ ਵਾਰ ਫਿਰ ਯਾਦ ਕਰ ਕੇ ਪਰਿਵਾਰ ਤੇ ਹੋਰ ਲੋਕ ਤਾਂ ਗਮਗੀਨ ਸਨ ਹੀ, ਇਸ ਮੌਕੇ ਕੇਂਦਰੀ ਸਿਹਤ ਤੇ ਕਲਿਆਣ ਮੰਤਰੀ ਹਰਸ਼ਵਰਧਨ, ਖੇਡ ਮੰਤਰੀ ਕਿਰੇਨ ਰਿਜਿਜੂ, ਗਾਇਕ ਮੋਹਿਤ ਚੌਹਾਨ ਤੇ ਮੈਰੀਕਾਮ ਵੀ ਭਾਵੁਕ ਹੋ ਗਈ। ਅੰਗ ਦਾਨ ਕਰਨ 'ਤੇ ਆਪਣੇ ਵਿਚਾਰ ਰੱਖਣ ਮੌਕੇ ਦੇਸ਼ ਦੀ ਸਭ ਤੋਂ ਸਫਲ ਮਹਿਲਾ ਮੁੱਕੇਬਾਜ਼ ਨੇ ਕਿਹਾ, ''ਮੈਂ ਬਹੁਤ ਮਿਹਨਤ ਕਰ ਕੇ ਖੇਡ ਦੀ ਦੁਨੀਆ ਵਿਚ ਬੁਲੰਦੀਆਂ ਨੂੰ ਛੂਹਿਆ ਹੈ। ਇਥੇ ਆ ਕੇ ਮੈਨੂੰ ਅਜਿਹੀ ਸਟ੍ਰਾਂਗ ਫੀਲਿੰਗ ਹੋ ਰਹੀ ਹੈ, ਮੈਂ ਵੀ ਅੰਗਦਾਨ ਕਰਾਂ ਤਾਂ ਕਿ ਮਰਨ ਤੋਂ ਬਾਅਦ ਵੀ ਮੈਨੂੰ ਯਾਦ ਕੀਤਾ ਜਾਵੇ। ਮੈਂ ਕਿਸੇ ਨਾ ਕਿਸੇ ਵਿਅਕਤੀ ਦੇ ਸਰੀਰ ਦਾ ਅੰਗ ਬਣ ਕੇ ਜਿਊਂਦੀ ਰਹਾਂ।'' ਇਹ ਐਲਾਨ ਕਰਦੇ ਸਮੇਂ ਉਸ ਦੀਆਂ ਅੱਖਾਂ ਭਰ ਆਈਆਂ ਸਨ। ਉਸ ਨੇ ਕਿਹਾ ਕਿ ਉਹ ਅੰਗ ਦਾਨ ਜ਼ਰੂਰ ਕਰੇਗੀ ਪਰ ਉਸ ਦੀ ਤਾਰੀਖ  ਬਾਰੇ ਅਜੇ ਨਹੀਂ ਦੱਸੇਗੀ।


Related News