ਬੈਕੀ ਲਿੰਚ ਨੇ ਮੰਗੀ ਮੁਆਫੀ, ਰੈਸਲਮੇਨੀਆ ''ਚ ਕਰੇਗੀ ਰੌਂਡਾ ਰੋਜ਼ੀ ਨਾਲ ਮੁਕਾਬਲਾ

02/14/2019 9:55:10 PM

ਜਲੰਧਰ - ਡਬਲਯੂ. ਡਬਲਯੂ. ਈ. ਮੈਨੇਜਮੈਂਟ ਟ੍ਰਿਪਲ ਐੱਚ. ਅਤੇ ਸਟੈਫਨੀ ਮੈਕਮੇਹਨ 'ਤੇ ਹਮਲਾ ਕਰਨ ਦੇ ਦੋਸ਼ ਵਿਚ ਮਹਿਲਾ ਰੈਸਲਰ ਬੈਕੀ ਲਿੰਚ 'ਤੇ 60 ਦਿਨਾਂ ਦੀ ਪਾਬੰਦੀ ਲੱਗ ਗਈ ਸੀ। ਹੁਣ ਬੈਕੀ ਵਲੋਂ ਮੁਆਫੀ ਮੰਗਣ 'ਤੇ ਉਸ ਦਾ ਰੈਸਲਮੇਨੀਆ 'ਚ ਰੌਂਡਾ ਰੋਜ਼ੀ ਖਿਲਾਫ ਮੁਕਾਬਲਾ ਹੋਣਾ ਪੱਕਾ ਹੋ ਗਿਆ ਹੈ। ਬੈਕੀ ਨੂੰ ਬੀਤੇ ਦਿਨੀਂ ਹੀ ਡਬਲਯੂ. ਡਬਲਯੂ. ਈ. ਕਮਿਸ਼ਨਰ ਵਿੰਸ ਮੈਕਮੇਹਨ ਨੇ ਮੈਨੇਜਮੈਂਟ 'ਤੇ ਹਮਲਾ ਕਰਨ ਲਈ ਸਸਪੈਂਡ ਕਰ ਦਿੱਤਾ ਸੀ। ਉਦੋਂ ਐਲਾਨ ਕੀਤਾ ਗਿਆ ਸੀ ਕਿ ਰੈਸਲਮੇਨੀਆ ਵਿਚ ਹੁਣ ਬੈਕੀ ਦੀ ਬਜਾਏ ਚਾਰਲੋਟ ਪਲੇਅਰ ਰੌਂਡਾ ਦਾ ਮੁਕਾਬਲਾ ਕਰੇਗੀ। PunjabKesari

PunjabKesari
ਖੁਦ ਨੂੰ ਮੁੱਖ ਮੁਕਾਬਲੇ ਤੋਂ ਹਟਦਾ ਦੇਖ ਆਖਿਰ ਬੈਕੀ ਨੇ ਮੁੜ ਸਮੈਕਡਾਊਨ ਈਵੈਂਟ ਵਿਚ ਵਾਪਸੀ ਕੀਤੀ। ਉਸ ਨੇ ਦਰਸ਼ਕਾਂ ਸਾਹਮਣੇ ਆਪਣੇ ਕੀਤੇ 'ਤੇ ਟ੍ਰਿਪਲ ਐੱਚ. ਅਤੇ ਸਟੈਫਨੀ ਕੋਲੋਂ ਮੁਆਫੀ ਮੰਗ ਲਈ। ਬੈਕੀ ਨੇ ਇਸ ਦੇ ਨਾਲ ਹੀ ਕਿਹਾ ਕਿ ਉਹ ਮੁਆਫੀ ਸਿਰਫ ਇਸ ਲਈ ਮੰਗ ਰਹੀ ਹੈ ਕਿਉਂਕਿ ਇਸ ਕਾਰਨ ਉਸ ਦਾ ਰੈਸਲਮੇਨੀਆ ਵਿਚ ਰੌਂਡਾ ਨੂੰ ਹਰਾਉਣ ਦਾ ਸੁਪਨਾ ਅਧੂਰਾ ਰਹਿ ਰਿਹਾ ਸੀ। ਬੈਕੀ ਨੇ ਇਸ ਦੇ ਨਾਲ ਹੀ ਸ਼ਰਤ ਵੀ ਰੱਖੀ ਸੀ ਕਿ ਉਹ ਉਦੋਂ ਮੁਆਫੀ ਮੰਗੇਗੀ, ਜਦੋਂ ਉਸ ਦਾ ਰੌਂਡਾ ਦੇ ਨਾਲ ਹੋਣ ਵਾਲੇ ਮੁਕਾਬਲੇ ਵਿਚੋਂ ਨਾਂ ਨਹੀਂ ਹਟਾਇਆ ਜਾਵੇਗਾ। ਟ੍ਰਿਪਲ ਐੱਚ. ਦੇ ਭਰੋਸੇ 'ਤੇ ਬੈਕੀ ਨੇ ਮੁਆਫੀ ਮੰਗ ਲਈ ਹੈ।

PunjabKesari
ਦੱਸਿਆ ਜਾ ਰਿਹਾ ਹੈ ਕਿ ਬੈਕੀ ਲਿੰਚ ਦੇ ਸਸਪੈਂਡ ਹੋਣ ਨਾਲ ਡਬਲਯੂ. ਡਬਲਯੂ. ਈ. ਮੈਨੇਜਮੈਂਟ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਸੀ। ਇਸੇ ਕਾਰਨ ਉਸ 'ਤੇ ਮੁਆਫੀ ਮੰਗਣ ਦਾ ਦਬਾਅ ਬਣਾਇਆ ਗਿਆ ਸੀ। ਸੋਸ਼ਲ ਸਾਈਟਸ 'ਤੇ ਤਾਂ ਰੈਸਲਿੰਗ ਫੈਨਜ਼ ਬੈਕੀ ਨੂੰ ਸਸਪੈਂਡ ਕਰਵਾਉਣ 'ਤੇ ਡਬਲਯੂ. ਡਬਲਯੂ. ਈ. ਮੈਨੇਜਮੈਂਟ ਨੂੰ ਖੂਬ ਨਿੰਦ ਰਹੇ ਸਨ।
 


Gurdeep Singh

Content Editor

Related News