ਰੈਸਲਰ ਸੈਥ ਰੌਲਿੰਸ ਨੂੰ ਡੇਟ ਕਰ ਰਹੀ ਹੈ ਬੈਕੀ ਲਿੰਚ, ਟਵੀਟ ''ਚ ਕੀਤੀ ਪੁਸ਼ਟੀ

Tuesday, May 14, 2019 - 04:30 AM (IST)

ਰੈਸਲਰ ਸੈਥ ਰੌਲਿੰਸ ਨੂੰ ਡੇਟ ਕਰ ਰਹੀ ਹੈ ਬੈਕੀ ਲਿੰਚ, ਟਵੀਟ ''ਚ ਕੀਤੀ ਪੁਸ਼ਟੀ

ਨਵੀਂ ਦਿੱਲੀ - ਡਬਲਯੂ. ਡਬਲਯੂ. ਈ. ਦੀ ਡਬਲਜ਼ ਮਹਿਲਾ ਚੈਂਪੀਅਨ ਬੈਕੀ ਲਿੰਚ ਨੇ ਪੁਸ਼ਟੀ ਕੀਤੀ ਹੈ ਕਿ ਉਹ ਰੈਸਲਰ ਸੈਥ ਰੌਲਿੰਸ ਨੂੰ ਡੇਟ ਕਰ ਰਹੀ ਹੈ। ਆਇਰਿਸ਼ ਮੂਲ ਦੀ ਬੈਕੀ, ਜਿਹੜੀ ਖੁਦ ਨੂੰ 'ਦਿ ਮੈਨ' ਵੀ ਬੁਲਾਉਂਦੀ ਹੈ, ਨੇ ਪਿਛਲੇ ਮਹੀਨੇ ਰੈਸਲਮੇਨੀਆ-35 ਵਿਚ ਵੀ ਜਿੱਤ ਹਾਸਲ ਕੀਤੀ ਸੀ। 

PunjabKesari
ਦਰਅਸਲ, ਬੈਕੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਰੈਸਲਰ ਐੱਜ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ 'ਤੇ ਐੱਜ ਦੀ ਰੈਸਲਰ ਪ੍ਰੇਮਿਕਾ ਬੈਥ ਫੀਨਿਕਸ ਨੇ ਜਿਹੜਾ ਕੁਮੈਂਟ ਕੀਤਾ, ਉਸ ਦੇ ਜਵਾਬ ਵਿਚ ਬੈਕੀ ਨੇ ਮੰਨਿਆ ਕਿ ਉਹ ਸੈਥ ਨਾਲ ਰਿਲੇਸ਼ਨ 'ਚ ਹੈ। ਬੈਕੀ ਦਾ ਅਸਲੀ ਨਾਂ ਰੇਬਿਕਾ ਕਿਵਨ ਹੈ। ਉਸ ਨੇ ਯੂਨੀਵਰਸਿਟੀ ਵਿਚ ਸਭ ਤੋਂ ਪਹਿਲਾਂ ਫਿਲਾਸਫੀ, ਹਿਸਟਰੀ ਤੇ ਪਾਲੀਟਿਕਸ ਵਿਸ਼ੇ ਚੁਣੇ ਸਨ ਪਰ ਜਲਦ ਹੀ ਉਸ ਨੇ ਕਾਲਜ ਛੱਡ ਦਿੱਤਾ। ਕੁਝ ਸਮੇਂ ਬਾਅਦ ਉਹ ਫਿਰ ਕਾਲਜ ਪਰਤੀ ਤੇ ਹੈਲਥ ਤੇ ਐਕਸਰਸਾਈਜ਼ ਸਟੱਡੀਜ਼ ਵਿਸ਼ਾ ਪੜ੍ਹਿਆ। ਰੈਸਲਿੰਗ ਵਿਚ ਜਾਣ ਤੋਂ ਪਹਿਲਾਂ ਉਹ ਗਲਤ ਰਸਤਿਆਂ 'ਤੇ ਵੀ ਚੱਲੀ। ਜ਼ਿਆਦਾ ਸ਼ਰਾਬ ਪੀਣ ਕਾਰਣ ਉਹ ਕਈ ਵਾਰ ਬੀਮਾਰ ਵੀ ਹੋਈ। ਆਖਿਰ ਰੈਸਲਿੰਗ ਦੀ ਮਦਦ ਨਾਲ ਉਹ ਇਨ੍ਹਾਂ ਆਦਤਾਂ ਨੂੰ ਛੱਡ ਸਕੀ। ਬੈਕੀ ਨੇ 2013 ਵਿਚ ਡਬਲਯੂ. ਡਬਲਯੂ. ਈ. ਜੁਆਇਨ ਕੀਤੀ ਸੀ। ਇਸ ਦੌਰਾਨ ਬੈਕੀ ਦੇ ਅਮਰੀਕੀ ਮਿਕਸਡ ਮਾਰਸ਼ਲ ਆਰਟ ਖਿਡਾਰੀ ਲਿਊਕ ਸੈਂਡਰਸ ਨਾਲ ਸਬੰਧ ਵੀ ਰਹੇ। ਦੋਵਾਂ ਦਾ ਜਦੋਂ ਬ੍ਰੇਕਅਪ ਹੋਇਆ ਤਾਂ ਲਿਊਕ ਨੇ ਇਕ ਇੰਟਰਵਿਊ ਵਿਚ ਬਾਕਾਇਦਾ ਇਸ ਦਾ ਲੰਬਾ-ਚੌੜਾ ਕਾਰਣ ਦੱਸਿਆ ਸੀ। ਲਿਊਕ ਨੇ ਬੈਕੀ ਨੂੰ ਝਗੜਾਲੂ ਤੇ ਜ਼ਿੱਦੀ ਦੱਸਿਆ ਸੀ। 

PunjabKesari


author

Gurdeep Singh

Content Editor

Related News