ਪਟਨਾ ਨੂੰ ਹਰਾ ਯੂ ਮੁੰਬਾ ਪ੍ਰੋ ਕਬੱਡੀ ਲੀਗ ਦੇ ਪਲੇਆਫ ''ਚ

Thursday, Oct 03, 2019 - 12:47 AM (IST)

ਪਟਨਾ ਨੂੰ ਹਰਾ ਯੂ ਮੁੰਬਾ ਪ੍ਰੋ ਕਬੱਡੀ ਲੀਗ ਦੇ ਪਲੇਆਫ ''ਚ

ਪੰਚਕੂਲਾ— ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਬੁੱਧਵਾਰ ਨੂੰ ਇੱਥੇ ਪਟਨਾ ਪਾਈਰੇਟਸ ਨੂੰ 30-26 ਹਰਾ ਕੇ ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕੀਤੀ। ਯੂ ਮੁੰਬਾ ਦੇ ਕਪਤਾਨ ਸੁਲਤਾਨ ਫਜਲ ਨੇ ਫਿਰ ਡਿਫੇਂਸ 'ਚ ਦਮਦਾਰ ਖੇਡ ਦਿਖਾ ਕੇ ਪਟਨਾ ਦੇ ਪ੍ਰਦੀਪ ਨਰਵਾਲ ਦੇ ਮਜ਼ਬੂਤ ਪ੍ਰਦਰਸ਼ਨ 'ਤੇ ਪਾਣੀ ਫੇਰ ਦਿੱਤਾ। ਜ਼ਿਆਦਾਤਰ ਮੁਕਾਬਲਿਆਂ 'ਚ ਆਸਾਨੀ ਨਾਲ ਸੁਪਰ 10 ਕਰਨ ਵਾਲੇ 'ਡੁਬਕੀ ਕਿੰਗ' ਨਰਵਾਲ ਇਸ ਮੁਕਾਬਲੇ 'ਚ ਟੀਮ ਨੂੰ ਅੱਠ ਅੰਕ ਹੀ ਦਿਵਾ ਸਕਿਆ। ਹਾਫ ਸਮੇਂ ਤਕ ਯੂ ਮੁੰਬਾ ਦੀ ਟੀਮ 17-13 ਨਾਲ ਅੱਗੇ ਸੀ। ਪਟਨਾ ਨੇ ਦੂਜੇ ਹਾਫ ਸਮੇਂ 'ਚ ਮਜ਼ਬੂਤ ਵਾਪਸੀ ਕੀਤੀ ਤੇ ਮੈਚ ਦੇ 33ਵੇਂ ਮਿੰਟ 'ਚ ਟੀਮ ਯੂ ਮੁੰਬਾ ਤੋਂ ਸਿਰਫ 2 ਅੰਕ (26-24) ਪਿੱਛੇ ਸੀ। ਯੂ ਮੁੰਬਾ ਨੇ ਇਸ ਤੋਂ ਬਾਅਦ ਕੋਈ ਵੀ ਜੋਖਿਮ ਨਹੀਂ ਲਿਆ ਤੇ ਮੈਚ ਆਪਣੇ ਨਾਂ ਕਰ ਲਿਆ। ਯੂ ਮੁੰਬਾ ਦੇ 20 ਮੈਚ 'ਚ 64 ਅੰਕ ਹਨ ਤੇ ਟੀਮ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਹੈ। ਪਟਨਾ ਪਾਈਰੇਟਸ ਦੇ 20 ਮੈਚਾਂ 'ਚ 41 ਅੰਕ ਹਨ ਤੇ ਤਿੰਨ ਵਾਰ ਦੀ ਇਹ ਚੈਂਪੀਅਨ ਟੀਮ ਖਿਤਾਬੀ ਦੌੜ ਤੋਂ ਲੱਗਭਗ ਬਾਹਰ ਹੋ ਚੁੱਕੀ ਹੈ।

PunjabKesari


author

Gurdeep Singh

Content Editor

Related News