ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਹੋਣ ਦੇਵੇਗਾ BCCI, ਸ਼ੁਰੂ ਹੋਣ ਵਾਲਾ ਹੈ IPL!

06/11/2020 11:40:39 AM

ਸਪੋਰਟਸ ਡੈਸਕ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਟੀ-20 ਵਿਸ਼ਵ ਕੱਪ ਦੀ ਕਿਸਮਤ ਦਾ ਫੈਸਲਾ ਅਜੇ ਤਕ ਨਹੀਂ ਕਰ ਸਕੀ ਹੈ ਤਾਂ ਦੂਜੇ ਪਾਸੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਇਸ ਸਾਲ ਆਈ. ਪੀ. ਐੱਲ. ਦੀ ਮੇਜ਼ਬਾਨੀ ਲਈ ਆਪਣੀ ਉਮੀਦ ਨਹੀਂ ਛੱਡੀ ਹੈ ਤੇ ਉਹ ਹਸ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਸਾਲ ਅਕਤੂਬਰ-ਨਵੰਬਰ ਵਿਚ ਨਿਰਧਾਰਤ ਟੀ-20 ਵਿਸ਼ਵ ਕੱਪ 'ਤੇ ਆਈ. ਸੀ. ਸੀ. ਕੋਈ ਫ਼ੈਸਲਾ ਨਹੀਂ ਕਰ ਸਕਿਆ ਹੈ। ਆਈ. ਸੀ. ਸੀ. ਬੋਰਡ ਦੀ ਬੁੱਧਵਾਰ ਨੂੰ ਟੈਲੀਕਾਨਫਰੰਸ ਦੇ ਜ਼ਰੀਏ ਹੋਈ ਬੈਠਕ ਵਿਚ ਮੌਜੂਦਾ ਟੀ-20 ਵਿਸ਼ਵ ਕੱਪ 'ਤੇ ਅਗਲੇ ਮਹੀਨੇ ਤਕ ਫ਼ੈਸਲਾ ਟਾਲ ਦਿੱਤਾ ਗਿਆ।

PunjabKesari

ਬੀ. ਸੀ. ਸੀ. ਆਈ. ਆਪਣੇ ਘਰੇਲੂ ਸੀਜ਼ਨ ਅਤੇ ਆਈ. ਪੀ. ਐੱਲ. ਦੀ ਯੋਜਨਾ ਦੇ ਬਾਰੇ ਕੁਝ ਸਪਸ਼ਟਤਾ ਪਾਉਣ ਲਈ ਆਈ. ਸੀ. ਸੀ. ਦੀ 10 ਜੂਨ ਦੀ ਬੈਠਕ ਦੀ ਉਡੀਕ ਕਰ ਰਹੀ ਸੀ। ਇੱਧਰ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸੂਬਾ ਸੰਘਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਆਈ. ਪੀ. ਐੱਲ. ਦੇ ਭਵਿੱਖ ਨੂੰ ਲੈ ਕੇ ਜਲਦੀ ਹੀ ਫ਼ੈਸਲਾ ਕਰਨਗੇ। ਖ਼ਾਲੀ ਸਟੇਡੀਅਮ ਵਿਚ ਹੀ ਸਹੀ, ਬੀ. ਸੀ. ਸੀ. ਆਈ. ਇਸ ਟੀ-20 ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਸ ਸਾਲ ਆਈ. ਪੀ. ਐੱਲ. ਦੀ ਮੇਜ਼ਬਾਨੀ ਨਾਲ ਜੁੜੀ ਗਾਂਗੁਲੀ ਦੀ ਚਿੱਠੀ ਮੁਤਾਬਕ ਬੀ. ਸੀ. ਸੀ. ਆਈ. ਇਹ ਯਕੀਨੀ ਕਰਨ ਲਈ ਹਰ ਸੰਭਾਵੀ ਬਦਲ 'ਤੇ ਕੰਮ ਕਰ ਰਿਹਾ ਹੈ ਤਾਂ ਜੋ ਇਸ ਸਾਲ ਆਈ. ਪੀ. ਐੱਲ. ਕਰਾਇਆ ਜਾ ਸਕੇ। ਭਾਂਵੇ ਹੀ ਇਹ ਟੂਰਨਾਮੈਂਟ ਖ਼ਾਲੀ ਸਟੇਡੀਅਮ ਵਿਚ ਕਰਾਉਣਾ ਪਵੇ। ਪ੍ਰਸ਼ੰਸਕ, ਫ੍ਰੈਂਚਾਈਜ਼ੀ, ਖਿਡਾਰੀ, ਬ੍ਰਾਡਕਾਸਟਰ, ਸਪਾਂਸਰ ਤੇ ਹੋਰ ਸਾਰੇ ਹਿੱਤ ਧਾਰਕ ਇਸ ਦਿਸ਼ਾ ਵਿਚ ਉਤਸ਼ਾਹ ਨਾਲ ਦੇਖ ਰਹੇ ਹਨ।

PunjabKesari

ਚਿੱਠੀ ਮੁਤਾਬਕ, ''ਹਾਲ ਹੀ 'ਚ ਆਈ. ਪੀ. ਐੱਲ. ਵਿਚ ਹਿੱਸਾ ਲੈਣ ਵਾਲੇ ਭਾਰਤ ਤੇ ਹੋਰ ਦੇਸ਼ਾਂ ਦੇ ਕਈ ਖਿਡਾਰੀਆਂ ਨੇ ਇਸ ਸਾਲ ਦੇ ਆਈ. ਪੀ. ਐੱਲ. ਦਾ ਹਿੱਸਾ ਬਣਨ ਲਈ ਆਪਣਾ ਉਤਸ਼ਾਹ ਦਿਖਾਇਆ ਹੈ। ਸਾਨੂੰ ਯਕੀਨ ਹੈ ਕਿ ਬੀ. ਸੀ. ਸੀ. ਆਈ. ਜਲਦ ਹੀ ਇਸ ਦੇ ਭਵਿੱਖ ਨੂੰ ਲੈ ਕੇ ਫ਼ੈਸਲਾ ਕਰੇਗਾ।'' ਇਸ ਵਿਚ ਇਹ ਵੀ ਕਿਹਾ ਗਿਆ ਕਿ ਬੀ. ਸੀ. ਸੀ. ਆਈ. ਭਾਰਤ ਵਿਚ ਕ੍ਰਿਕਟ ਫਿਰ ਤੋਂ ਸ਼ੁਰੂ ਕਰਨ ਲਈ ਇਕ ਮਿਆਰੀ ਕਾਰਜ ਪ੍ਰਕਿਰਿਆ (SOP) ਲਿਆਉਣ ਦੀ ਤਿਆਰੀ ਵਿਚ ਹੈ। ਹਾਲਾਂਕਿ ਅਧਿਕਾਰੀ ਇਸ ਨੂੰ ਆਖਰੀ ਰੂਪ ਨਹੀਂ ਦੇ ਸਕੇ ਹਨ। ਐੱਸ. ਓ. ਪੀ. ਦਾ ਟੀਚਾ ਮੁੱਖ ਰੂਪ ਨਾਲ ਸਥਾਨਕ ਪੱਧਰ 'ਤੇ ਕ੍ਰਿਕਟ ਫਿਰ ਸ਼ੁਰੂ ਕਰਨਾ ਹੈ।

PunjabKesari


Ranjit

Content Editor

Related News