ਵਿਰਾਟ ਵਰਗੇ ਚੋਟੀ ਖਿਡਾਰੀਆਂ ਦੀ ਪ੍ਰੈਕਟਿਸ ਨੂੰ ਲੈ ਕੇ BCCI ਪ੍ਰੇਸ਼ਾਨ, ਸ਼ਮੀ ਦੀ ਨਹੀਂ ਹੈ ਚਿੰਤਾ
Friday, May 15, 2020 - 05:57 PM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਠੱਪ ਹੈ। ਇਸ ਮਹਾਮਾਰੀ ਦੀ ਇਨਫੈਕਸ਼ਨ ਨੂੰ ਰੋਕਣ ਲਈ ਦੇਸ਼ ਵਿਚ ਲਾਕਡਾਊਨ ਜਾਰੀ ਹੈ। ਅਜਿਹੇ 'ਚ ਖਿਡਾਰੀ ਘਰ ਦੇ ਅੰਦਰ ਰਹਿਣ ਲਈ ਮਜਬੂਰ ਹਨ। ਹਾਲਾਂਕਿ ਬੀ. ਸੀ. ਸੀ. ਆਈ. ਇਸ ਕੋਸ਼ਿਸ਼ ਵਿਚ ਹੈ ਕਿ ਚੌਥੇ ਲਾਕਡਾਊਨ ਵਿਚ ਜੇਕਰ ਢਿੱਲ ਮਿਲਦੀ ਹੈ ਤਾਂ 18 ਮਈ ਤੋਂ ਚੋਟੀ ਕ੍ਰਿਕਟਰ ਆਊਟਡੋਰ ਟ੍ਰੇਨਿੰਗ ਸ਼ੁਰੂ ਕਰ ਸਕਣ। ਕਿਉਂਕਿ ਇਹ ਉਸ ਦੀ ਫਿੱਟਨੈਸ ਦੇ ਲਈ ਕਾਫੀ ਜ਼ਰੂਰੀ ਹੈ। ਹਾਲਾਂਕਿ ਘਰ ਵਿਚ ਖਿਡਾਰੀ ਫਿੱਟਨੈਸ ਟ੍ਰੇਨਿੰਗ ਸ਼ੁਰੂ ਕਰ ਰਹੇ ਹਨ ਪਰ ਛੋਟੇ ਜਿਮ ਅਤੇ ਮੈਦਾਨ ਵਿਚ ਟ੍ਰੇਨਿੰਗ ਵਿਚ ਕਾਫੀ ਫਰਕ ਹੁੰਦਾ ਹੈ।
ਅਜਿਹੇ 'ਚ ਜ਼ਿਆਦਾਤਰ ਖਿਡਾਰੀਆਂ ਨੂੰ ਮੈਦਾਨ 'ਚ ਵਾਪਸੀ ਕਰਨ ਲਈ ਕਾਫੀ ਮਿਹਨਤ ਕਰਨੀ ਪਵੇਗੀ, ਜਿਸ ਨੂੰ ਲੈ ਕੇ ਬੀ. ਸੀ. ਸੀ ਆਈ. ਪ੍ਰੇਸ਼ਾਨ ਹੈ ਅਤੇ ਪੂਰੇ ਤਰੀਕੇ ਨਾਲ ਕ੍ਰਿਕਟਰਾਂ ਦੀ ਮੈਦਾਨ 'ਤੇ ਵਾਪਸੀ ਦੇ ਲਈ ਰੈਡਮੈਪ ਬਣਾ ਚੁੱਕੀ ਹੈ ਪਰ ਇਕ ਸਿਰਫ ਮੁਹੰਮਦ ਸ਼ਮੀ ਵਿਚ ਅਜਿਹੇ ਚੋਟੀ ਖਿਡਾਰੀ ਹਨ ਜਿਸ ਦੀ ਫਿੱਟਨੈਸ ਨੂੰ ਲੈ ਕੇ ਬੀ. ਸੀ. ਸੀ. ਆਈ. ਨੂੰ ਜ਼ਿਆਦਾ ਚਿੰਤਾ ਨਹੀਂ ਹੈ। ਦਰਅਸਲ, ਉਹ ਲਾਕਡਾਊਨ ਵਿਚ ਵੀ ਬਾਹਰ ਦੌੜ ਲਗਾ ਰਹੇ ਹਨ, ਜਿਸ ਨਾਲ ਉਸ ਨੂੰ ਵਾਪਸੀ ਕਰਨ ਵਿਚ ਜ਼ਿਆਦਾ ਸਮੱਸਿਆ ਨਹੀਂ ਹੋਵੇਗੀ। ਬਾਕੀ ਖਿਡਾਰੀ ਸਿਰਫ ਜਿਮ ਵਿਚ ਟ੍ਰੇਨਿੰਗ ਕਰ ਰਹੇ ਹਨ। ਇਸ ਲਈ ਬੀ. ਸੀ. ਸੀ. ਆਈ. ਵੀ. ਚਾਹੁੰਦੀ ਹੈ ਕਿ ਵਿਰਾਟ, ਰੋਹਿਤ ਸ਼ਰਮਾ ਬਾਕੀ ਖਿਡਾਰੀ ਵੀ ਜਲਦੀ ਤੋਂ ਜਲਦੀ ਆਊਟਡੋਰ ਟ੍ਰੇਨਿੰਗ ਕਰ ਸਕਣ।
Dont stress. Do your best.#TeamIndia pic.twitter.com/8rtnzjC1dw
— Mohammad Shami (@MdShami11) April 24, 2020
3 ਵਜੇ ਕਰਦੇ ਸ਼ਮੀ ਪ੍ਰੈਕਟਿਸ
ਭਾਰਤੀ ਤੇਜ਼ ਗੇਂਦਬਾਜ਼ ਨੇ ਦੱਸਿਆ ਕਿ ਉਹ ਰਤੀਲੇ ਟ੍ਰੈਕ 'ਤੇ ਰੋਜ਼ਾਨਾ ਦੌੜ ਲਗਾ ਰਹੇ ਹਨ। ਇਸ ਸਮੇਂ ਦੇਰ ਨਾਲ ਸੌਣ ਕਾਰਨ ਉਹ 12 ਵਜੇ ਤੋਂ ਪਹਿਲਾਂ ਨਹੀਂ ਉੱਠ ਸਕਦੇ ਤੇ ਫਿਰ ਸ਼ਮੀ ਨੇ ਕਿਹਾ ਕਿ ਲਾਕਡਊਨ ਦੇ ਉਸ ਦੇ ਕੋਲ ਕੋਈ ਹੋਰ ਕੰਮ ਨਹੀਂ ਹੈ। ਅਜਿਹੇ 'ਚ ਸਿਰਫ ਫਿੱਟਨੈਸ 'ਤੇ ਹੀ ਧਿਆਨ ਦੇ ਰਹੇ ਹਨ।