IPL ਦਾ ਪੂਰਾ ਸ਼ਡਿਊਲ ਤਿਆਰ, ਜਾਣੋ ਕਦੋ ਹੋਵੇਗਾ ਟੂਰਨਾਮੈਂਟ ਤੇ ਕਦੋਂ ਖੇਡਿਆ ਜਾਵੇਗਾ ਫਾਈਨਲ ਮੈਚ
Friday, Jul 17, 2020 - 05:51 PM (IST)
ਸਪੋਰਟਸ ਡੈਸਕ– ਕੋਰੋਨਾ ਲਾਗ ਕਾਰਨ 29 ਮਾਰਚ ਤੋਂ ਮੁਲਤਵੀ ਆਈ.ਪੀ.ਐੱਲ. 2020 ਦੇ ਹੁਣ ਸਤੰਬਰ ’ਚ ਸ਼ੁਰੂ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, ਭਾਰਤ ’ਚ ਕੋਰੋਨਾ ਲਾਗ ਦੇ ਵਧਦੇ ਮਾਮਲਿਆਂ ਕਾਰਨ ਹੁਣ ਆਈ.ਪੀ.ਐੱਸ. 26 ਸਤੰਬਰ ਤੋਂ ਲੈ ਕੇ 6 ਨਵੰਬਰ ਤਕ ਯੂ.ਏ.ਈ. ’ਚ ਖੇਡਿਆ ਜਾਵੇਗਾ। ਫਿਲਹਾਲ ਬੀ.ਸੀ.ਸੀ.ਆਈ. ਨੇ ਅਜੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।
ਸੂਤਰਾਂ ਮੁਤਾਬਕ, ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ. ਸੀਜ਼ਨ 13 ਦਾ ਪੂਰਾ ਸ਼ਡਿਊਲ ਤਿਆਰ ਕਰ ਲਿਆ ਹੈ। ਇਸ ਵਾਰ ਆਈ.ਪੀ.ਐੱਲ. ਯੂ.ਏ.ਈ. ’ਚ 26 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਫਾਈਨਲ ਮੈਚ 6 ਨਵੰਬਰ ਨੂੰ ਖੇਡਿਆ ਜਾਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਅਗਸਤ ਦੇ ਪਹਿਲੇ ਹਫ਼ਤੇ ਆਈ.ਪੀ.ਐੱਸ. ਦਾ ਪੂਰਾ ਸ਼ਡਿਊਲ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਖ਼ਬਰਾਂ ਆਈਆਂ ਸਨ ਕਿ ਆਈ.ਪੀ.ਐੱਸ. ’ਚ ਹਿੱਸਾ ਲੈਣ ਵਾਲੇ ਸਾਰੇ ਭਾਰਤੀ ਖਿਡਰੀ 5 ਹਫ਼ਤਿਆਂ ਦੇ ਅਭਿਆਸ ਲਈ ਯੂ.ਏ.ਈ. ਜਾ ਸਕਦੇ ਹਨ।
ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਬੀ.ਸੀ.ਸੀ.ਆਈ. ਕੋਲ ਯੂ.ਏ.ਈ. ਹੀ ਆਈ.ਪੀ.ਐੱਲ. ਦੇ ਆਯੋਜਨ ਦਾ ਆਪਸ਼ਨ ਹੈ। ਬੀ.ਸੀ.ਸੀ.ਆਈ., ਯੂ.ਏ.ਈ. ’ਚ ਆਈ.ਪੀ.ਐੱਲ. ਆਯੋਜਿਤ ਕਰਨ ਲਈ ਮਨਜ਼ੂਰੀ ਲੈਣ ਦੀ ਪ੍ਰਕਿਰਿਆ ’ਤੇ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2014 ’ਚ ਆਮ ਚੋਣਾਂ ਕਾਰਨ ਆਈ.ਪੀ.ਐੱਲ. ਦਾ ਪਹਿਲਾ ਪੜਾਅ ਅਬੁਧਾਬੀ, ਦੁਬਈ ਅਤੇ ਸ਼ਾਰਜਾਹ ’ਚ ਆਯੋਜਿਤ ਹੋਇਆ ਸੀ।