1983 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਬਣੇਗਾ ਅਗਲਾ BCCI ਪ੍ਰਧਾਨ, ਗਾਂਗੁਲੀ ਦੀ ਲਵੇਗਾ ਜਗ੍ਹਾ

Tuesday, Oct 11, 2022 - 01:09 PM (IST)

1983 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਬਣੇਗਾ ਅਗਲਾ BCCI ਪ੍ਰਧਾਨ, ਗਾਂਗੁਲੀ ਦੀ ਲਵੇਗਾ ਜਗ੍ਹਾ

ਸਪੋਰਟ ਡੈਸਕ- ਬੀ.ਸੀ.ਸੀ.ਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਦਾ ਕਾਰਜਕਾਲ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਗਾਂਗੁਲੀ ਇਸ ਅਹੁਦੇ 'ਤੇ ਬਣੇ ਰਹਿਣ ਦੇ ਇਛੁੱਕ ਨਹੀਂ ਹਨ। ਅਜਿਹੇ 'ਚ ਬੀ.ਸੀ.ਸੀ.ਆਈ. ਵਲੋਂ ਅਗਲੀ ਮੀਟਿੰਗ ਦੌਰਾਨ ਨਵੇਂ ਪ੍ਰੈਸੀਡੈਂਟ ਚੁਣਨ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ। ਇਸ ਵਿਚਾਲੇ ਖ਼ਬਰ ਹੈ ਕਿ ਬੀ.ਸੀ.ਸੀ.ਆਈ. ਸਾਬਕਾ ਭਾਰਤੀ ਕ੍ਰਿਕਟਰ ਅਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜ਼ਰ ਬਿੰਨੀ ਨੂੰ ਪ੍ਰਧਾਨ ਬਣਾ ਸਕਦਾ ਹੈ। 
ਬਿੰਨੀ ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਚੋਣ ਕਮੇਟੀ ਦੇ ਪ੍ਰਧਾਨ ਦੇ ਰੂਪ 'ਚ ਕੰਮ ਕਰ ਚੁੱਕੇ ਹਨ। ਸਾਬਕਾ ਤੇਜ਼ ਗੇਂਦਬਾਜ਼ ਰੋਜ਼ਰ ਬਿੰਨੀ ਨੂੰ ਬੀ.ਸੀ.ਸੀ.ਆਈ. ਪ੍ਰਧਾਨ ਦੇ ਰੂਪ 'ਚ ਗਾਂਗੁਲੀ ਦੀ ਥਾਂ ਲੈਣ ਲਈ ਸਭ ਤੋਂ ਅਗਲੀ ਲਾਈਨ 'ਚ ਦੇਖਿਆ ਜਾ ਰਿਹਾ ਹੈ। ਜੈ ਸ਼ਾਹ ਦੇ ਬੀ.ਸੀ.ਸੀ.ਆਈ. ਸਕੱਤਰ ਦੇ ਰੂਪ 'ਚ ਬਣੇ ਰਹਿਣ ਦੀ ਉਮੀਦ ਹੈ।
18 ਅਕਤੂਬਰ ਨੂੰ ਹੋਣ ਵਾਲੇ ਚੁਣਾਵਾਂ ਤੇ ਸਾਲਾਨਾਂ ਆਮ ਬੈਠਕ 'ਚ ਕੇ.ਐੱਸ.ਸੀ.ਏ. ਸਕੱਤਰ ਸੰਤੋਸ਼ ਮੇਨਨ ਦੀ ਬਜਾਏ ਵੀਰਵਾਰ ਨੂੰ ਕਰਨਾਟਕ ਸੂਬਾ ਕ੍ਰਿਕਟ ਸੰਘ (ਕੇ.ਐੱਸ.ਸੀ.ਏ.) ਦੀ ਅਗਵਾਈ ਦੇ ਰੂਪ 'ਚ ਰੋਜ਼ਰ ਬਿੰਨੀ ਦਾ ਨਾਂ ਬੀ.ਸੀ.ਸੀ.ਆਈ. ਦੇ ਡਰਾਫਟ ਇਲੈਕਟੋਰਲ ਰੋਲਸ (ਬੀ.ਸੀ.ਸੀ.ਆਈ.  ਦੀ ਵੈੱਬਸਾਈਟ 'ਤੇ ਪਾਇਆ ਗਿਆ) 'ਚ ਦਿਖਾਈ ਦਿੱਤਾ। ਇਨ੍ਹਾਂ ਸਾਰਿਆਂ ਨੇ ਸਾਬਕਾ ਸੀਮਰ ਦੇ  ਬੀ.ਸੀ.ਸੀ.ਆਈ.  ਪ੍ਰਧਾਨ ਅਹੁਦੇ ਦੇ ਲਈ ਸਭ ਤੋਂ ਅੱਗੇ ਹੋਣ ਦੀਆਂ ਅਟਕਲਾਂ ਨੂੰ ਜਨਮ ਦਿੱਤਾ।

ਸੂਤਰਾਂ ਅਨੁਸਾਰ ਸੌਰਵ ਗਾਂਗੁਲੀ ਦੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੇ ਪ੍ਰਧਾਨ ਲਈ ਭਾਰਤ ਦੇ ਪ੍ਰਤੀਨਿਧੀ ਬਣਨ ਦੀ ਸੰਭਾਵਨਾ ਹੈ। ਨਾਮਾਂਕਣ 11 ਅਤੇ 12 ਅਕਤੂਬਰ ਨੂੰ ਭੇਜਿਆ ਜਾ ਸਕਦਾ ਹੈ, ਨਾਮਾਂਕਣ ਦੀ ਜਾਂਚ 13 ਅਕਤੂਬਰ ਨੂੰ ਹੋਵੇਗੀ ਅਤੇ ਉਮੀਦਵਾਰ 14 ਅਕਤੂਬਰ ਤੱਕ ਆਪਣਾ ਨਾਮਾਂਕਣ ਵਾਪਸ ਲੈ ਸਕਦੇ ਹਨ। ਇਥੇ 18 ਅਕਤੂਬਰ ਨੂੰ ਚੁਣਾਵ ਹੋਣਗੇ।


author

Aarti dhillon

Content Editor

Related News