BCCI ਨੇ IPL ''ਚ ਕੋਰੋਨਾ ਤੋਂ ਬਚਣ ਲਈ ਤਿਆਰ ਕੀਤਾ ਪਲਾਨ-ਬੀ

Friday, Dec 24, 2021 - 12:10 AM (IST)

ਮੁੰਬਈ- ਆਈ. ਪੀ. ਐੱਲ. 2022 ਸੀਜ਼ਨ ਦੀਆਂ ਤਿਆਰੀਆਂ ਤੇਜ਼ੀ ਨਾਲ ਸ਼ੁਰੂ ਹੋ ਗਈਆਂ ਹਨ। ਹਾਲ ਹੀ ਵਿਚ ਬੀ. ਸੀ. ਸੀ. ਆਈ. ਨੇ ਆਗਾਮੀ ਸੀਜ਼ਨ ਦੇ ਲਈ ਖਿਡਾਰੀਆਂ ਦੇ ਮੇਗਾ ਨਿਲਾਮੀ ਦੀਆਂ ਤਰੀਕਾਂ ਐਲਾਨ ਕੀਤੀਆਂ ਹਨ। ਮੇਗਾ ਨਿਲਾਮੀ ਬੈਂਗਲੁਰੂ ਵਿਚ 12-13 ਫਰਵਰੀ ਨੂੰ ਹੋਵੇਗੀ। ਇਸ ਦੌਰਾਨ ਬੀ. ਸੀ. ਸੀ. ਆਈ. ਪਿਛਲੇ ਸਾਲ ਤੋਂ ਸਬਕ ਸਿੱਖ ਕੇ ਕੋਰੋਨਾ ਵਾਇਰਸ ਦੇ ਹਿਸਾਬ ਨਾਲ ਵੀ 'ਪਲਾਨ-ਬੀ' ਤਿਆਰ ਕਰ ਰਿਹਾ ਹੈ।
ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਪਲਾਨ-ਬੀ ਤਿਆਰ ਕਰ ਲੈਣ ਦੇ ਲਈ ਬੋਰਡ ਸਾਰੇ ਫ੍ਰੈਂਚਾਇਜ਼ੀਆਂ ਦੇ ਨਾਲ ਮੀਟਿੰਗ ਕਰਨ ਦੇ ਬਾਰੇ ਵਿਚ ਸੋਚ ਰਿਹਾ ਹੈ। ਇਸ ਮੀਟਿੰਗ ਦਾ ਏਜੰਡਾ ਇਹ ਤਿਆਰ ਕਰਨਾ ਹੈ ਕਿ ਦੇਸ਼ ਵਿਚ ਕੋਵਿਡ ਦੇ ਕਾਰਨ ਹਾਲਾਤ ਖਰਾਬ ਹੁੰਦੇ ਹਨ ਤਾਂ ਲੀਗ ਨੂੰ ਕਿਵੇਂ ਪੂਰਾ ਕਰਨਾ ਹੈ।

ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ


ਨਵੀਂ ਫ੍ਰੈਂਚਾਇਜ਼ੀਆਂ ਨੂੰ ਕੰਮਕਾਜ ਸਮਝਾਉਣ ਵਾਲੀ ਬੈਠਕ ਵਿਚ ਹੋਵੇਗੀ ਚਰਚਾ
ਕ੍ਰਿਕਬਜ਼ ਨੇ ਆਪਣੀ ਰਿਪੋਰਟ ਵਿਚ ਕੋਈ ਆਈ. ਪੀ. ਐੱਲ. ਫ੍ਰੈਂਚਾਇਜ਼ੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਇਹ ਬੈਠਕ ਵੈਸੇ ਤਾਂ 2 ਨਵੀਆਂ ਫ੍ਰੈਂਚਾਇਜ਼ੀ- ਲਖਨਊ ਤੇ ਅਹਿਮਦਾਬਾਦ ਨੂੰ ਬੀ. ਸੀ. ਸੀ. ਆਈ. ਦੇ ਕੰਮਕਾਜ ਦੇ ਰੂਬ-ਰੂ ਕਰਨ ਨੂੰ ਲੈ ਕੇ ਹੈ ਪਰ ਨਾਲ ਹੀ ਉਹ ਕੋਵਿਡ ਦੇ ਕਾਰਨ ਹਾਲਾਤ ਵਿਗੜਨ ਦੀ ਸਥਿਤੀ ਵਿਚ ਪੂਰੇ ਟੂਰਨਾਮੈਂਟ ਨੂੰ ਗੁਜਰਾਤ ਦੇ ਅਹਿਮਦਾਬਾਦ, ਬੜੌਦਾ ਤੇ ਰਾਜਕੋਟ ਜਾਂ ਫਿਰ ਮਹਾਰਾਸ਼ਟਰ ਦੇ ਮੁੰਬਈ ਤੇ ਪੁਣੇ ਵਿਚ ਆਯੋਜਿਤ ਕਰਨ ਦੇ ਬਾਰੇ ਵਿਚ ਵੀ ਵਿਚਾਰ ਕਰਨਗੇ। ਬੈਠਕ ਵਿਚ ਮਾਲਿਕਾਂ ਨੂੰ ਵਿਕਲਪ ਦੇ ਬਾਰੇ ਵਿਚ ਦੱਸਣਾ ਵੀ ਇਕ ਟੀਚਾ ਹੈ।

ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ


2021 ਸੀਜ਼ਨ ਵਰਗੀ ਗਲਤੀ ਨਹੀਂ ਦੁਹਰਾਉਣਾ ਚਾਹੁੰਦਾ ਬੀ. ਸੀ. ਸੀ. ਆਈ.
2021 ਵਿਚ ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਦਾ ਆਯੋਜਨ ਪਹਿਲਾਂ ਭਾਰਤ ਵਿਚ ਹੀ ਕੀਤਾ ਗਿਆ ਸੀ ਪਰ ਕੋਰੋਨਾ ਦੇ ਕਾਰਨ ਕਈ ਖਿਡਾਰੀਆਂ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਟੂਰਨਾਮੈਂਟ ਨੂੰ 29 ਮੈਚਾਂ ਤੋਂ ਬਾਅਦ ਵਿਚ 'ਚ ਹੀ ਰੋਕਣਾ ਪਿਆ ਸੀ। ਇਸ ਤੋਂ ਬਾਅਦ ਸਤੰਬਰ-ਅਕਤੂਬਰ 'ਚ ਆਈ. ਪੀ. ਐੱਲ. 2021 ਦੇ ਬਚੇ ਹੋਏ 31 ਮੁਕਾਬਲੇ ਯੂ. ਏ. ਈ. ਵਿਚ ਕਰਵਾਏ ਗਏ ਸਨ। ਇਸ ਤੋਂ ਪਹਿਲਾਂ ਸਾਲ 2020 ਦੇ ਪੂਰੇ ਆਈ. ਪੀ. ਐੱਲ. ਸੀਜ਼ਨ ਦੀ ਮੇਜ਼ਬਾਨੀ ਵੀ ਯੂ. ਏ. ਈ. ਨੇ ਹੀ ਕੀਤੀ ਸੀ। ਇਸ ਵਾਰ ਬੀ. ਸੀ. ਸੀ. ਆਈ. ਇਹ ਗਲਤੀ ਨਹੀਂ ਦੁਹਰਾਉਣਾ ਚਾਹੁੰਦਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News