BCCI ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ, ਬੰਗਾਲ ਦੀ ਮੁੱਖ ਮੰਤਰੀ ਨੂੰ ਕੀਤਾ ਸਨਮਾਨਿਤ

Friday, Nov 22, 2019 - 10:49 PM (IST)

BCCI ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ, ਬੰਗਾਲ ਦੀ ਮੁੱਖ ਮੰਤਰੀ ਨੂੰ ਕੀਤਾ ਸਨਮਾਨਿਤ

ਕੋਲਕਾਤਾ— ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਇੱਥੇ ਈਡਨ ਗਾਰਡਨ 'ਤੇ ਗੁਲਾਬੀ ਗੇਂਦ ਨਾਲ ਖੇਡੇ ਗਏ ਪਹਿਲੇ ਡੇ-ਨਾਈਟ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਨਮਾਨਿਤ ਕੀਤਾ। ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸਚਿਨ ਤੇਂਦੁਲਕਰ, ਸਾਨੀਆ ਮਿਰਜ਼ਾ ਤੇ ਐੱਮ. ਸੀ. ਮੈਰੀ ਕਾਮ ਵਰਗੇ ਦਿੱਗਜ ਖਿਡਾਰੀਆਂ ਦੀ ਮੌਜੂਦਗੀ 'ਚ ਹਸੀਨਾ ਤੇ ਬੈਨਰਜੀ ਨੂੰ ਯਾਦਗਾਰੀ ਚਿੰਨ੍ਹ ਦਿੱਤਾ।
ਗਾਂਗੁਲੀ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਡਾ ਸੱਦਾ ਸਵੀਕਾਰ ਕੀਤਾ ਤੇ ਇਸ ਯਾਦਗਾਰ ਮੌਕੇ 'ਤੇ ਇੱਥੇ ਪਹੁੰਚੀ। ਬੀ. ਸੀ. ਸੀ. ਆਈ. ਨੂੰ ਕੇਵਲ ਕੋਲਕਾਤਾ ਹੀ ਨਹੀਂ ਬਲਕਿ ਪੂਰੇ ਦੇਸ਼ 'ਚ ਇਸ ਤਰ੍ਹਾਂ ਦੇ ਰੋਮਾਂਚਕ ਮੈਚਾਂ ਦੇ ਆਯੋਜਨ ਦੀ ਉਮੀਦ ਹੈ।


author

Gurdeep Singh

Content Editor

Related News