22 ਅਕਤੂਬਰ ਨੂੰ ਹੋਣਗੀਆਂ ਬੀ. ਸੀ.ਸੀ. ਆਈ. ਦੀਆਂ ਚੋਣਾਂ
Wednesday, May 22, 2019 - 01:48 AM (IST)

ਨਵੀਂ ਦਿੱਲੀ— ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਬਹੁ ਪ੍ਰਤਿਕਸ਼ਿਤ ਚੋਣ 22 ਅਕਤੂਬਰ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਜਨਵਰੀ 2017 'ਚ ਲੋਢਾ ਕਮੇਟੀ ਦੀ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਸੀ. ਓ. ਏ. ਦੀ ਨਿਯੁਕਤੀ ਕੀਤੀ ਸੀ। ਸੀ. ਓ. ਏ. ਨੇ ਕੋਰਟ ਵਲੋਂ ਨਿਯੁਕਤ ਕੀਤੇ ਗਏ ਨਿਆਂਮਿਤਰ ਪੀ. ਐੱਸ. ਨਰਸਿਮਹਾ ਨਾਲ ਸਲਾਹ ਤੋਂ ਬਾਅਦ ਚੋਣ ਦੀ ਤਰੀਖਾਂ ਦਾ ਐਲਾਨ ਕੀਤਾ। ਸੁਪਰੀਮ ਕੋਰਟ ਨੇ ਨਰਸਿਮਹਾ ਨੂੰ ਵੱਖ-ਵੱਖ ਰਾਜਾਂ ਦੇ ਸੰਘਾਂ ਨਾਲ ਵਿਚੋਲਗੀ ਕਰਨ ਲਈ ਮਾਰਚ 'ਚ ਨਿਯੁਕਤ ਕੀਤਾ ਸੀ।