BCCI ਨੇ Central Contract ਦਾ ਕੀਤਾ ਐਲਾਨ, ਇਨ੍ਹਾਂ ਕ੍ਰਿਕਟਰਾਂ ਨੂੰ ਮਿਲੇਗੀ ਸਭ ਤੋਂ ਵੱਧ ਤਨਖ਼ਾਹ

Tuesday, Mar 25, 2025 - 01:52 PM (IST)

BCCI ਨੇ Central Contract ਦਾ ਕੀਤਾ ਐਲਾਨ, ਇਨ੍ਹਾਂ ਕ੍ਰਿਕਟਰਾਂ ਨੂੰ ਮਿਲੇਗੀ ਸਭ ਤੋਂ ਵੱਧ ਤਨਖ਼ਾਹ

ਸਪੋਰਟਸ ਡੈਸਕ- ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਉਪ ਕਪਤਾਨ ਸਮ੍ਰਿਤੀ ਮੰਧਾਨਾ ਤੇ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਸੋਮਵਾਰ ਨੂੰ ਗ੍ਰੇਡ-ਏ ਵਿਚ ਬਰਕਰਾਰ ਰੱਖਿਆ ਗਿਆ, ਜਿਹੜੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਕੇਂਦਰੀ ਕਰਾਰ ਦੀ ਸਰਵਉੱਚ ਸ਼੍ਰੇਣੀ ਹੈ।

PunjabKesari

ਇਹ ਵੀ ਪੜ੍ਹੋ- IPL 2025 ; ਅੱਜ ਫ਼ਸਣਗੇ ਕੁੰਡੀਆਂ ਦੇ ਸਿੰਗ ! ਗੁਜਰਾਤ ਨੂੰ ਟੱਕਰ ਦੇਣਗੇ ਪੰਜਾਬ ਦੇ ਸ਼ੇਰ

ਤੇਜ਼ ਗੇਂਦਬਾਜ਼ ਰੇਣੁਕਾ ਠਾਕੁਰ, ਆਲਰਾਊਂਡਰ ਜੇਮਿਮਾ ਰੋਡ੍ਰਿਗਜ਼, ਵਿਕਟਕੀਪਰ ਰਿਚਾ ਘੋਸ਼ ਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਗ੍ਰੇਡ-ਬੀ 'ਚ ਬਰਕਰਾਰ ਰੱਖਿਆ ਗਿਆ ਹੈ ਪਰ ਪਿਛਲੇ ਸਾਲ ਗ੍ਰੇਡ-ਬੀ ਵਿਚ ਸ਼ਾਮਲ ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਗਾਇਕਵਾੜ ਆਪਣਾ ਕਰਾਰ ਬਰਕਰਾਰ ਨਹੀਂ ਰੱਖ ਸਕੀ।

PunjabKesari

ਨੌਜਵਾਨ ਆਫ ਸਪਿਨਰ ਸ਼੍ਰੇਯੰਕਾ ਪਾਟਿਲ, ਤੇਜ਼ ਗੇਂਦਬਾਜ਼ ਟਿਟਾਸ ਸਾਧੂ ਤੇ ਅਰੁੰਧਤੀ ਰੈੱਡੀ, ਆਲਰਾਊਂਡਰ ਅਮਨਜੋਤ ਕੌਰ ਤੇ ਵਿਕਟਕੀਪਰ ਓਮਾ ਸ਼ੇਤਰੀ ਨੂੰ ਪਹਿਲੀ ਵਾਰ ਕੇਂਦਰੀ ਕਰਾਰ ਵਿਚ ਸ਼ਾਮਲ ਕੀਤਾ ਗਿਆ। ਉਨ੍ਹਾਂ ਨੂੰ ਯਸਤਿਕਾ ਭਾਟੀਆ, ਰਾਧਾ ਯਾਦਵ, ਅਮਨਜੋਤ ਕੌਰ, ਸਨੇਹ ਰਾਣਾ ਤੇ ਪੂਜਾ ਵਸਤਾਰਕਰ ਦੇ ਨਾਲ ਗ੍ਰੇਡ-ਸੀ ਵਿਚ ਸ਼ਾਮਲ ਕੀਤਾ ਗਿਆ ਹੈ।

PunjabKesari

ਜਿਹੜੀਆਂ ਖਿਡਾਰਨਾਂ ਨੂੰ ਕੇਂਦਰੀ ਕਰਾਰ ਵਿਚ ਜਗ੍ਹਾ ਨਹੀਂ ਮਿਲ ਸਕੀ, ਉਨ੍ਹਾਂ ਵਿਚ ਮੇਘਨਾ ਸਿੰਘ, ਦੇਵਿਕਾ ਬੈਧ, ਸਬੀਨੇਨੀ ਮੇਘਨਾ, ਅੰਜਲੀ ਸਰਵਾਨੀ ਤੇ ਹਰਲੀਨ ਦਿਓਲ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਕਰਾਰ ਦੀ ਏ-ਸ਼੍ਰੇਣੀ ਵਿਚ ਸ਼ਾਮਲ ਕ੍ਰਿਕਟਰਾਂ ਨੂੰ ਸਾਲਾਨਾ 50 ਲੱਖ, ਬੀ-ਸ਼੍ਰੇਣੀ ਦੀਆਂ ਕ੍ਰਿਕਟਰਾਂ ਨੂੰ 30 ਲੱਖ ਤੇ ਸੀ-ਸ਼੍ਰੇਣੀ ਦੀਆਂ ਕ੍ਰਿਕਟਰਾਂ ਨੂੰ 10 ਲੱਖ ਰੁਪਏ ਮਿਲਦੇ ਹਨ।

ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News