ਦਰਸ਼ਕਾਂ ਦੇ ਬਿਨ੍ਹਾਂ IPL ਆਯੋਜਿਤ ਕਰਨ ’ਤੇ ਵਿਚਾਰ ਕਰ ਰਿਹੈ BCCI : ਗਾਂਗੁਲੀ

06/12/2020 2:15:58 PM

ਕੋਲਕਾਤਾ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਆਈ.ਪੀ.ਐੱਲ. ਦੇ 13ਵੇਂ ਸੈਸ਼ਨ ਨੂੰ ਆਯੋਜਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਤੇ ਬੋਰਡ ਦਾ ਕਹਿਣਾ ਹੈ ਕਿ ਉਹ ਟੂਰਨਾਮੈਂਟ ਨੂੰ ਦਰਸ਼ਕਾਂ ਦੇ ਬਿਨ੍ਹਾਂ ਕਰਵਾਉਣ ਦੇ ਨਾਲ ਹੀ ਹੋਰ ਬਦਲਾਂ ’ਤੇ ਵਿਚਾਰ ਕਰ ਰਿਹਾ ਹੈ। ਆਈ.ਪੀ.ਐੱਲ. ਦਾ ਆਯੋਜਨ 29 ਮਾਰਚ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਤੇ ਯਾਤਰਾ ਪਾਬੰਦੀਆਂ ਦੇ ਕਾਰਨ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹਾਲਾਂਕਿ ਬੀ.ਸੀ.ਸੀ.ਆਈ. ਇਸ ਨੂੰ ਆਯੋਜਿਤ ਕਰਵਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਬੀ.ਸੀ.ਸੀ.ਆਈ. ਦੇ ਮੁਖੀ ਸੌਰਭ ਗਾਂਗੁਲੀ ਨੇ ਸਾਰੇ ਰਾਜ ਸੰਘਾਂ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਗਾਂਗੁਲੀ ਨੇ ਕਿਹਾ ਕਿ ਬੀ.ਸੀ.ਸੀ.ਆਈ. ਦਰਸ਼ਕਾਂ ਦੇ ਬਿਨ੍ਹਾਂ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਵਾਉਣ ਦੇ ਨਾਲ ਹੀ ਹੋਰ ਬਦਲਾਂ ’ਤੇ ਵਿਚਾਰ ਕਰ ਰਿਹਾ ਹੈ। ਪ੍ਰਸ਼ੰਸਕ, ਫ੍ਰੈਂਚਾਇਜ਼ੀ, ਖਿਡਾਰੀ, ਪ੍ਰਸਾਰਕ, ਸਪਾਂਸਰ ਤੇ ਹੋਰ ਸਾਰੇ ਲੋਕ ਇਸ ਸਾਲ ਆਈ.ਪੀ.ਐੱਲ. ਕਰਵਾਉਣ ਦੇ ਚਾਹਵਾਨ ਹਨ। ਰਿਪੋਰਟ ਅਨੁਸਾਰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੇ ਇਸ ਸਾਲ ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਕੋਈ ਫ਼ੈਸਲਾ ਨਾ ਲੈਣ ਦੇ ਬਾਵਜੂਦ ਬੀ.ਸੀ.ਸੀ.ਆਈ. ਆਈ ਪੀ.ਐੱਲ. ਨੂੰ ਆਯੋਜਿਤ ਕਰਵਾਉਣ ਨੂੰ ਲੈ ਕੇ ਵਿਚਾਰ ਕਰ ਰਿਹਾ ਹੈ।

ਗਾਂਗਲੀ ਨੇ ਰਾਜ ਸੰਘਾਂ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਬੀ.ਸੀ.ਸੀ.ਆਈ. ਜਲਦ ਹੀ ਇਸ ਸਬੰਧੀ ਕੋਈ ਫੈਸਲਾ ਲਵੇਗਾ। ਬੀ.ਸੀ.ਸੀ.ਆਈ. ਦਰਸ਼ਕਾਂ ਦੇ ਬਿਨਾਂ ਵੀ ਆਈ.ਪੀ.ਐੱਲ. ਕਰਵਾਉਣ ’ਤੇ ਵਿਚਾਰ ਕਰ ਰਿਹਾ ਹੈ, ਜਿਹੜਾ ਮਾਲੀਆ ਹਾਸਲ ਕਰਨ ਲਈ ਬਹੁਤ ਜ਼ਰੂਰੀ ਹੈ। ਪੱਤਰ ’ਚ ਲਿਖਿਆ ਹੈ ਕਿ ਹਾਲ ਹੀ ਵਿਚ ਭਾਰਤ ਤੇ ਹੋਰਨਾਂ ਦੇਸ਼ਾਂ ਦੇ ਕਈ ਖਿਡਾਰੀਆਂ ਨੇ ਆਈ.ਪੀ.ਐੱਲ. ’ਚ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸ ਬਾਰੇ ਜਲਦ ਹੀ ਕੋਈ ਫੈਸਲਾ ਲਵਾਂਗੇ।


Rakesh

Content Editor

Related News