ਸੌਰਵ ਗਾਂਗੁਲੀ ਦੀ ਹਾਲਤ ਸਥਿਰ, ਅੱਜ ਦੀ ਬਜਾਏ ਕੱਲ੍ਹ ਮਿਲੇਗੀ ਹਸਪਤਾਲ ਤੋਂ ਛੁੱਟੀ

Wednesday, Jan 06, 2021 - 03:23 PM (IST)

ਕੋਲਕਾਤਾ (ਭਾਸ਼ਾ) : ਦਿਲ ਦਾ ਹਲਕਾ ਦੌਰਾ ਪੈਣ ਦੇ ਬਾਅਦ ਹਸਪਤਾਲ ਵਿਚ ਭਰਤੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਪ੍ਰਧਾਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ। ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : IND vs AUS: ਟੈਸਟ ਮੈਚ 'ਤੇ ਕੋਰੋਨਾ ਦਾ ਸਾਇਆ, ਖੇਡ ਮੈਦਾਨ ’ਚ ਬੈਠਾ ਇਕ ਦਰਸ਼ਕ ਨਿਕਲਿਆ ਕੋਰੋਨਾ ਪਾਜ਼ੇਟਿਵ

ਦੱਸ ਦੇਈਏ ਕਿ ਦਿਲ ਵਿਚ 3 ਬਲਾਕੇਜ਼ ਨੂੰ ਹਟਾਉਣ ਲਈ ਗਾਂਗੁਲੀ ਦੀ ਐਂਜਿਓਪਲਾਸਟੀ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਗਾਂਗੁਲੀ ਨੂੰ ਬੁੱਧਵਾਰ ਨੂੰ ਹੀ ਹਸਪਤਾਲ ਤੋਂ ਛੁੱਟੀ ਦਿੱਤੀ ਜਾਣੀ ਸੀ ਪਰ ਉਨ੍ਹਾਂ ਨੇ ਇਕ ਦਿਨ ਹੋਰ ਇੱਥੇ ਰਹਿਣ ਦੀ ਇੱਛ ਜਤਾਈ। ਵੁਡਲੈਂਡ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਡਾ. ਰੂਪਾਲੀ ਬਾਸੂ ਨੇ ਕਿਹਾ, ‘ਗਾਂਗੁਲੀ ਪੂਰੀ ਤਰ੍ਹਾਂ ਠੀਕ ਹਨ। ਉਹ ਠੀਕ ਤਰ੍ਹਾਂ ਸੌ ਰਹੇ ਹਨ ਅਤੇ ਖਾਣਾ ਖਾ ਰਹੇ ਹਨ। ਉਹ ਇਕ ਦਿਨ ਹੋਰ ਹਸਪਤਾਲ ਵਿਚ ਰਹਿਣਾ ਚਾਹੁੰਦੇ ਹਨ। ਇਸ ਲਈ ਹੁਣ ਉਹ ਕੱਲ੍ਹ ਘਰ ਜਾਣਗੇ। ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ।’

ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਬਰਾਂਡ ਅੰਬੈਸਡਰ ਰਹਿਣਗੇ ਜਾਂ ਨਹੀਂ, ਅਡਾਨੀ ਦੀ ਕੰਪਨੀ ਨੇ ਕੀਤਾ ਖ਼ੁਲਾਸਾ

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਗਾਂਗੁਲੀ ਨੂੰ ਹਸਪਤਾਲ ਤੋਂ ਛੁੱਟੀ ਦੇਣ ਲਈ ਲੌਂੜੀਦੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੂੰ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਦਵਾਈਆਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਜੋ ਘਰ ਪਹੁੰਚਣ ’ਤੇ ਉਨ੍ਹਾਂ ਨੇ ਖਾਣੀਆਂ ਹਨ। ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਉਹ ਠੀਕ ਹਨ, ਉਨ੍ਹਾਂ ਦੀ ਛਾਤੀ ਵਿਚ ਦਰਜ ਜਾਂ ਹੋਰ ਕੋਈ ਜਟਿਲਤਾ ਨਹੀਂ ਹੈ। ਸਾਡੇ ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੈ।’ ਸੂਤਰਾਂ ਨੇ ਦੱਸਿਆ ਕਿ ਗਾਂਗੁਲੀ ਚਾਹੁੰਦੇ ਹਨ ਕਿ ਹਸਪਤਾਲ ਅਤੇ ਉਨ੍ਹਾਂ ਦੇ ਬੇਹਲਾ ਸਥਿਤ ਆਵਾਸ ’ਤੇ ਸਮਰਥਕਾਂ ਦੀ ਭੀੜ ਜਮ੍ਹਾ ਨਾ ਹੋਵੇ।

ਇਹ ਵੀ ਪੜ੍ਹੋ : ਚਿੰਤਾਜਨਕ: ਬ੍ਰਿਟੇਨ ਸਮੇਤ 41 ਦੇਸ਼ਾਂ ’ਚ ਪਾਇਆ ਗਿਆ ਕੋਰੋਨਾ ਦਾ ਨਵਾਂ ਰੂਪ : WHO

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News