BCCI ਦਾ ਵੱਡਾ ਬਿਆਨ, ਖਿਡਾਰੀਆਂ ਦਾ ਹੋ ਰਿਹਾ ਹੈ DNA ਟੈਸਟ,

11/12/2017 8:31:32 PM

ਨਵੀਂ ਦਿੱਲੀ— ਫਿਟਨੇਸ ਦੇ ਮਾਮਲੇ 'ਚ ਭਾਰਤੀ ਟੀਮ ਨੇ ਨਵੇਂ ਮਾਨਕ ਸਥਾਪਤ ਕੀਤੇ ਹਨ। ਪਿਛਲੇ ਕਾਫੀ ਸਮੇਂ ਤੋਂ ਹਰ ਕ੍ਰਿਕਟਰ ਦੀ ਫਿਟਨੇਸ ਭਾਰਤੀ ਟੀਮ 'ਚ ਉਸ ਦੇ ਚੁਣੇ ਜਾਣ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਦੱਸਣਯੋਗ ਹੈ ਕਿ ਭਾਰਤੀ ਟੀਮ 'ਚ ਚੁਣੇ ਜਾਣ ਤੋਂ ਪਹਿਲਾਂ ਹਰ ਖਿਡਾਰੀ ਨੂੰ ਯੋ-ਯੋ ਟੈਸਟ ਪੈਸ ਕਰਨਾ ਹੁੰਦਾ ਹੈ। ਜਿਸ ਤੋਂ ਬਾਅਦ ਹੀ ਉਸ ਦੇ ਚੁਣੇ ਜਾਣ ਦੇ ਬਾਰੇ 'ਚ ਸੋਚਿਆ ਜਾਂਦਾ ਹੈ। ਹੁਣ ਭਾਰਤੀ ਖਿਡਾਰੀਆਂ ਦੀ ਫਿਟਨੇਸ ਦਾ ਇਕ ਨਵਾਂ ਮੁਕਾਮ ਸ਼ੁਰੂ ਹੋ ਜਾ ਰਿਹਾ ਹੈ।
ਦਰਅਸਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (bcci) ਇੰਡੀਅਨ ਕ੍ਰਿਕਟ ਬੋਰਡ ਫਿਟਨੇਸ ਨੂੰ ਲੈ ਤੇ ਕਿਸੇ ਤਰ੍ਹਾਂ ਦੀ ਕਾਮਪ੍ਰੋਮਾਇਨ ਨਹੀਂ ਕਰਨਾ ਚਾਹੁੰਦੀ ਹੈ। ਭਾਰਤੀ ਟੀਮ ਦੇ ਫਿਟਨੇਸ ਨੂੰ ਹੋਰ ਜ਼ਿਆਦਾ ਅੱਗੇ ਲੈ ਜਾਣ ਦੇ ਲਈ ਬੋਰਡ ਹੁਣ ਟੀਮ ਮੈਂਬਰਾਂ ਦਾ dna ਟੈਸਟ ਕਰਾ ਰਹੀ ਹੈ। ਇਸ ਟੈਸਟ ਦੇ ਰਾਹੀਂ ਹਰ ਖਿਡਾਰੀ ਦੀ ਜੇਨੇਟਿਕ ਡਾਟਾ ਦਾ ਪਤਾ ਚੱਲੇਗਾ, ਜਿਸ ਦੇ ਰਾਹੀਂ ਹਰੇਕ ਕ੍ਰਿਕਟਰ ਲਈ ਅਲੱਗ ਪਲਾਨ ਬਣਾ ਕੇ ਟੀਮ ਦਾ ਫਿਟਨੇਸ ਨੂੰ ਸੁਧਾਰਿਆ ਜਾਵੇਗਾ।
ਇਕ ਰਿਪੋਰਟ ਦੇ ਮੁਤਾਬਕ ਬੀ. ਸੀ. ਸੀ. ਆਈ. ਖਿਡਾਰੀਆਂ ਦੇ ਇਸ ਟੈਸਟ ਨਾਲ ਉਸ ਦੀ ਫਿਟਨੇਸ ਨੂੰ ਬਿਹਤਰੀਨ ਬਣਾਉਣਾ ਚਾਹੁੰਦੀ ਹੈ। ਇਸ ਦੇ ਰਾਹੀਂ ਕ੍ਰਿਕਟਰਾਂ ਨੂੰ ਆਪਣੀ ਸਪੀਡ ਇੰਪਰੂਪ ਕਰਨ ਤੋਂ ਇਲਾਵਾ ਫੈਨ ਬਰਨ ਕਰਨ, ਰਿਕਵਰੀ ਟਾਈਮ ਵਧਾਉਣ ਅਤੇ ਸਮਲ ਬਣਾਉਣ 'ਚ ਵੀ ਸਹਾਇਤਾ ਮਿਲੇਗੀ। ਦੱਸਣਯੋਗ ਹੈ ਕਿ ਟੀਮ 'ਚ ਯੋ-ਯੋ ਟੈਸਟ ਦੀ ਸ਼ੁਰੂਆਤ ਕਰਨ ਵਾਲਾ ਭਾਰਤੀ ਟੀਮ ਦੇ ਟ੍ਰੇਨਰ ਸ਼ੰਕਰ ਬਾਸੂ ਦੇ ਸੁਝਾਅ 'ਤੇ ਹੀ ਬੀ. ਸੀ. ਸੀ. ਆਈ. ਕ੍ਰਿਕਟਰਾਂ ਦਾ ਇਹ ਟੈਸਟ ਕਰਾ ਰਹੀ ਹੈ। ਖਬਰਾਂ ਦੇ ਮੁਤਾਬਕ ਇਸ਼ ਸੀਨੀਅਰ ਬੋਰਡ ਮੈਂਬਰ ਨੇ ਦੱਸਿਆ ਕਿ ਹਰੇਕ ਖਿਡਾਰੀ ਦੇ dna ਟੈਸਟ ਕਰਵਾਉਣ 'ਤੇ ਬੀ. ਸੀ. ਸੀ. ਆਈ. 25 ਤੋਂ 30 ਹਜ਼ਾਰ ਰੁਪਏ ਖਰਚ ਕਰੇਗੀ।


Related News