BCCI ਜਾਂ ਤਾਂ ਪਾਕਿਸਤਾਨ ਨਾਲ ਪੂਰੀ ਤਰ੍ਹਾਂ ਨਾਤਾ ਤੋੜੇ ਜਾਂ ਹਰ ਪੱਧਰ ''ਤੇ ਖੇਡੇ : ਗੰਭੀਰ
Monday, Mar 18, 2019 - 07:21 PM (IST)

ਨਵੀਂ ਦਿੱਲੀ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸੋਮਵਾਰ ਨੂੰ ਕਿਹਾ ਕਿ ਬੀ. ਸੀ. ਸੀ. ਆਈ. ਜਾਂ ਤਾਂ ਪਾਕਿਸਤਾਨ ਨਾਲ ਸਾਰੇ ਕ੍ਰਿਕਟ ਸੰਬੰਧ ਤੋੜ ਲਵੋ ਜਾਂ ਹਰ ਪੱਧਰ 'ਤੇ ਉਸਦੇ ਨਾਲ ੍ਰਖੇਡੋ ਕਿਉਂਕਿ 'ਸ਼ਰਤਾਂ 'ਤੇ ਪਾਬੰਦੀ' ਨਹੀਂ ਹੋ ਸਕਦੀ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਹਰ ਪੱਧਰ 'ਤੇ ਸੰਬੰਧ ਤੋੜਨ ਦੀ ਮੰਗ ਕਰਨ ਵਾਲੇ ਗੰਭੀਰ ਨੇ ਕਿਹਾ ਕਿ ਭਾਰਤੀ ਬੋਰਡ ਨੂੰ ਤੈਅ ਕਰਨਾ ਹੈ ਤੇ ਉਸਦੇ ਨਤੀਜੇ ਝੱਲਣ ਲਈ ਤਿਆਰ ਰਹਿਣਾ ਪਵੇਗਾ। ਹਾਲ ਹੀ ਵਿਚ ਪਦਮਸ਼੍ਰੀ ਨਾਲ ਸਨਮਾਨਿਤ ਹੋਏ ਗੰਭੀਰ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਪੁਲਵਾਮਾ ਵਿਚ ਜੋ ਹੋਇਆ, ਉਹ ਕਦੇ ਵੀ ਸਵੀਕਾਰ ਨਹੀਂ ਹੈ।'' ਉਸ ਨੇ ਕਿਹਾ, ''ਭਾਰਤ ਲਈ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਪਾਕਿਸਤਾਨ ਦਾ ਬਾਈਕਾਟ ਕਰ ਸਕਣਾ ਮੁਸ਼ਕਿਲ ਹੋਵੇਗਾ ਪਰ ਏਸ਼ੀਆ ਕੱਪ ਵਿਚ ਅਸੀਂ ਉਸ ਨਾਲ ਨਾ ਖੇਡੀਏ।''
ਗੰਭੀਰ ਨੇ ਕਿਹਾ ਕਿ ਪਾਕਿਸਤਾਨ ਨਾਲ ਹਰ ਪੱਧਰ 'ਤੇ ਸੰਬੰਧ ਖਤਮ ਹੋਣੇ ਚਾਹੀਦੇ ਹਨ ਭਾਵੇਂ ਹੀ ਖੇਡ ਜਗਤ ਇਸ਼ਦਾ ਬਾਈਕਾਟ ਕਰ ਦੇਵੇ। ਬੀ. ਸੀ. ਸੀ. ਆਈ. ਨੇ ਆਈ. ਸੀ. ਸੀ. ਨੂੰ ਅਪੀਲ ਕੀਤੀ ਸੀ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨਾਲੋਂ ਸੰਬੰਧ ਤੋੜ ਲਏ ਜਾਣ ਪਰ ਆਈ. ਸੀ.ਸ.ੀ ਬੋਰਡ ਨੇ ਦੁਬਈ ਵਿਚਹੋਈ ਮੀਟਿੰਗ ਵਿਚ ਇਹ ਬੇਨਦੀ ਰੱਦ ਕਰਦਿੱਤੀ। ਗੰਭੀਰ ਨੇ ਇੰਗਲੈਂਡ ਦਾ ਹਵਾਲਾ ਦਿੱਤਾ, ਜਿਸ ਨੇ ਰਾਬਰਟ ਮੁਗਾਬੇ ਸਰਕਾਰ ਵਿਰੁੱਧ ਵਿਰੋਧ ਦੇ ਤਹਿਤ ਜ਼ਿੰਬਬਾਵੇ ਨਾਲ ਰਾਊਂਡ ਰੌਬਿਨ ਮੈਚ ਨਹੀਂ ਖੇਡਿਆਸੀ। ਉਸ ਨੇ ਕਿਹਾ, ''ਇੰਗਲੈਂਡ ਨੇ 2003 ਵਿਚ ਅਜਿਹਾ ਕੀਤਾ ਤੇ ਉਹ ਜ਼ਿੰਬਾਬਵੇ ਨਹੀਂ ਗਏ। ਬੀ. ਸੀ. ਸੀ. ਆਈ. ਜੇਕਰ ਪਾਕਿਸਤਾਨ ਵਿਰੁੱਧ ਨਾ ਖੇਡਣ ਦਾ ਫੈਸਲਾ ਲੈਂਦਾ ਹੈ ਤਾਂ ਦੋ ਅੰਕ ਗੁਆਉਣ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਪਵੇਗਾ। ਇਸਦੇ ਗਭੀਰ ਨਤੀਜੇ ਹੋ ਸਕਦੇ ਹਨ ਤੇ ਸੰਭਵ ਹੈ ਕਿ ਅਸੀਂ ਸੈਮੀਫਾਈਨਲ ਵਿਚ ਕੁਆਲੀਫਾਈ ਵੀ ਨਾ ਕਰ ਸਕੀਏ। ਮੀਡੀਆ ਨੂੰ ਭਾਰਤੀ ਟੀਮ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਜੇਕਰ ਉਹ ਪਾਕਿਸਤਾਨ ਵਿਰੁੱਧ ਨਹੀਂ ਖੇਡਦੀ ਹੈ ਤਾਂ।'' ਇਹ ਪੁੱਛਣ 'ਤੇ ਕਿ ਫਾਈਨਲ ਵਿਚ ਦੋਵੇਂ ਟੀਮਾਂ ਦੀ ਟੱਕਰ ਹੋਣ 'ਤੇ ਕੀ ਹੋਵੇਗਾ, ਗੰਭੀਰ ਨੇ ਕਿਹਾ ਕਿ ਅਜਿਹੇ ਵਿਚਭਾਰਤ ਨੂੰ ਫਾਈਨਲ ਛੱਡ ਦੇਣਾ ਚਾਹੀਦਾ ਹੈ। ਉਸਨ ੇ ਕਿਹਾ, ''ਦੋ ਅੰਕ ਅਹਿਮ ਨਹੀਂ ਹੈ। ਦੇਸ਼ ਅਹਿਮ ਹੈ। ਜਿਨ੍ਹਾਂ 40 ਜਵਾਨਾਂ ਨੇ ਸ਼ਹਾਦਤ ਦਿੱਤੀ, ਉਹ ਕ੍ਰਿਕਟ ਮੈਚ ਤੋਂ ਵੱਧ ਮਹੱਤਵਪੂਰਨ ਸਨ। ਜੇਕਰ ਅਸ਼ੀਂ ਵਿਸ਼ਵ ਕੱਪ ਫਾਈਨਲ ਵਿਚ ਛੱਡ ਦਿੰਦੇ ਹਾਂ ਤਾਂ ਦੇਸ਼ ਨੂੰ ਇਸਦੇ ਲਈ ਤਿਆਰ ਰਹਿਣਾ ਚਾਹੀਦਾ ਹੈ।''
ਗੰਭੀਰ ਨੇ ਕਿਹਾ, ''ਸਮਾਜ ਦਾ ਇਕ ਤਬਕਾ ਕਹਿੰਦਾ ਹੈ ਕਿ ਖੇਡਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ ਪਰ ਜਵਾਨ ਕ੍ਰਿਕਟ ਦੀ ਖੇਡ ਤੋਂ ਵੱਧ ਅਹਿਮ ਹਨ।'' ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਟਿਕਟ ਮਿਲਣ ਦੀਆਂ ਅਟਕਲਾਂ ਵਿਚਾਲੇ ਗੰਭੀਰ ਨੇ ਕਿਹਾ ਕਿ ਅਜੇ ਉਸ ਨੇ ਇਸ ਬਾਰੇ ਵਿਚ ਸੋਚਿਆ ਨਹੀਂ ਹੈ। ਉਸ ਨੇ ਕਿਹਾ ਕਿ ਪੂਰੀ ਜ਼ਿੰਦਗੀ ਮੈਂ ਕ੍ਰਿਕਟ ਖੇਡਦਾ ਰਿਹਾ। ਮੈਂ ਲੋਕਾਂ ਤੋਂ ਸੁਣਿਆ ਹੈ ਕਿ ਰਾਜਨੀਤੀ ਪੂਰੀ ਤ੍ਰ੍ਹਾਂ ਇਨਸਾਨ ਨੂੰ ਬਦਲ ਦਿੰਦੀ ਹੈ। ਮੇਰੀਆਂ ਦੋ ਬੇਟੀਆਂ ਹਨ ਤੇ ਮੈਨੂੰ ਉਨ੍ਹਾਂ ਨਾਲ ਸਮਾਂ ਬਿਤਾਉਣਾ ਹੈ। ਮੈਂ ਵੀ ਅਟਕਲਾਂ ਸੁਣੀਆਂ ਹਨ ਪਰ ਮੈਂ ਫਿਲਹਾਲ ਆਈ. ਪੀ.ਐੱਲ. ਦੌਰਾਨ ਸਟਾਰ ਸਪੋਰਟਸ 'ਤੇ ਕੁਮੈਂਟਰੀ ਕਰ ਰਿਹਾ ਹਾਂ।''