ਬਾਯਰਨ ਤੇ ਬਾਰਸਾ ਕੁਆਰਟਰ ਫਾਈਨਲ ''ਚ ਭਿੜਣਗੇ

Sunday, Aug 09, 2020 - 10:51 PM (IST)

ਬਾਯਰਨ ਤੇ ਬਾਰਸਾ ਕੁਆਰਟਰ ਫਾਈਨਲ ''ਚ ਭਿੜਣਗੇ

ਪੈਰਿਸ- ਬਾਯਰਨ ਮਿਊਨਿਖ ਤੇ ਬਾਰਸੀਲੋਨਾ ਦੇ ਵਿਚਾਲੇ ਚੈਂਪੀਅਨਸ ਲੀਗ ਫੁੱਟਬਾਲ ਚੈਂਪੀਅਨਸ਼ਿਪ ਦਾ ਕੁਆਰਟਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਰਾਬਟਰ ਲੇਵਾਂਡੋਵਸਕੀ ਦੇ ਦੋ ਗੋਲਾਂ ਦੀ ਮਦਦ ਨਾਲ ਬਾਯਰਨ ਮਿਊਨਿਖ ਨੇ ਚੇਲਸੀ ਨੂੰ ਸ਼ਨੀਵਾਰ ਨੂੰ ਆਪਣੇ ਘਰੇਲੂ ਪੜਾਅ 'ਚ 4-1 ਨਾਲ ਹਰਾਇਆ ਤੇ ਕੁੱਲ 7-1 ਦੇ ਸਕੋਰ ਦੇ ਆਧਾਰ 'ਤੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਮੁਕਾਬਲਾ ਸਪੇਨ ਦੀ ਦਿੱਗਜ ਟੀਮ ਬਾਰਸੀਲੋਨਾ ਨਾਲ ਹੋਵੇਗਾ, ਜਿਸ ਨੇ ਨੇਪਾਲੀ ਨੂੰ ਸ਼ਨੀਵਾਰ ਇਕ ਹੋਰ ਮੁਕਾਬਲੇ 'ਚ 3-1 ਨਾਲ ਹਰਾਇਆ ਤੇ ਕੁੱਲ 4-2 ਦੇ ਸਕੋਰ ਦੇ ਆਧਾਰ 'ਤੇ ਕੁਆਰਟਰ ਫਾਈਨਲ 'ਚ ਸਥਾਨ ਬਣਾ ਲਿਆ।

PunjabKesari
ਜਰਮਨ ਚੈਂਪੀਅਨਸ ਬਾਯਰਨ ਨੇ ਫਰਵਰੀ 'ਚ ਪਹਿਲਾ ਪੜਾਅ 3-0 ਨਾਲ ਜਿੱਤਿਆ ਸੀ। 31 ਸਾਲਾ ਲੇਵਾਂਜੋਵਸਕੀ ਦੇ ਇਸ ਸੈਸ਼ਨ 'ਚ ਸਾਰੇ ਮੁਕਾਬਲਿਆਂ 'ਚ 44 ਮੈਚਾਂ 'ਚ ਕੁੱਲ 53 ਗੋਲ ਹੋ ਚੁੱਕੇ ਹਨ। ਪੰਜ ਵਾਰ ਦੇ ਚੈਂਪੀਅਨ ਬਾਰਸੀਲੋਨਾ ਦੀ ਨੇਪਾਲੀ 'ਤੇ ਜਿੱਤ 'ਚ ਉਸਦੇ ਕ੍ਰਿਸ਼ਮਾਈ ਸਟ੍ਰਾਈਕਰ ਲਿਓਨੇਲ ਮੇਸੀ ਨੇ ਆਪਣੇ ਇਕੱਲੇ ਦੇ ਦਮ 'ਤੇ ਇਕ ਗੋਲ ਕੀਤਾ ਤੇ ਇਕ ਪੈਨਲਟੀ ਵੀ ਹਾਸਲ ਕੀਤੀ, ਜਿਸ ਨੂੰ ਲੁਈਸ ਸੁਆਰੇਜ਼ ਨੇ ਗੋਲ 'ਚ ਬਦਲਿਆ।


author

Gurdeep Singh

Content Editor

Related News