ਕੋਰੋਨਾ ਦਾ ਕਹਿਰ: ਬਾਸਕਟਬਾਲ ਟੀਮ ਦੇ 12 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ

08/03/2020 4:46:21 PM

ਸਪੋਰਟਸ ਡੈਸਕ (ਏਜੰਸੀ) : ਦੁਨੀਆ ਭਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਖਿਡਾਰੀਆਂ ਨੂੰ ਵੀ ਕੋਰੋਨਾ ਨੇ ਆਪਣੀ ਚਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਨਵੇਂ ਮਾਮਲੇ ਬਾਸਕਟਬਾਲ ਟੀਮ ਦੀ ਸਾਹਮਣੇ ਆਏ ਹਨ, ਜਿਸ ਦੇ 12 ਮੈਂਬਰ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਆਸਟ੍ਰੇਲੀਆ ਰਾਸ਼ਟਰੀ ਬਾਸਕਟਬਾਲ ਲੀਗ (ਐੱਨ.ਬੀ.ਐੱਲ) ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਮੈਲਬੋਰਨ ਯੂਨਾਇਟਿਡ ਟੀਮ ਦੇ 12 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਇਹ ਵੀ ਪੜ੍ਹੋਂ :WWE ਦੀ ਰੈਸਲਰ ਨਿੱਕੀ ਬੇਲਾ ਦੇ ਘਰ ਗੂੰਜੀਆ ਕਿਲਕਾਰੀਆਂ, ਆਇਆ ਨੰਨ੍ਹਾ ਮਹਿਮਾਨ

ਇਸ ਦੇ ਚੱਲਦਿਆਂ ਇਕ ਹੋਰ ਟੀਮ ਸਾਊਥ ਮੈਲਬੋਰਨ ਫੀਨਿਕਸ ਨੂੰ ਵੀ ਵੱਖ-ਵੱਖ ਕਰ ਦਿੱਤਾ ਗਿਆ ਹੈ। ਇਸ ਦੇ ਸਟਾਫ਼ ਅਤੇ ਖਿਡਾਰਿਆਂ ਦਾ ਵੀ ਟੈਸਟ ਕੀਤਾ ਗਿਆ ਹੈ। ਐੱਨ.ਬੀ.ਐੱਲ. ਦੇ ਕਮਿਸ਼ਨਰ ਜੇਰੇਮੀ ਨੇ ਦੱਸਿਆ ਕਿ ਸਭ ਤੋਂ ਪਹਿਲੀ ਚਿੰਤਾ ਖਿਡਾਰੀਆਂ, ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆ ਦੀ ਸੁਰੱਖਿਆ ਹੈ। 

ਇਹ ਵੀ ਪੜ੍ਹੋਂ : ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ

ਇਥੇ ਦੱਸ ਦੇਈਏ ਕਿ ਦੇਸ਼ 'ਚ ਕੋਵਿਡ-19 ਦੇ ਇਕ ਦਿਨ 'ਚ 52,972 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲੇ 18 ਲੱਖ ਦੇ ਪਾਰ ਪਹੁੰਚ ਗਏ, ਜਦੋਂ ਕਿ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 11.86 ਲੱਖ ਤੋਂ ਉੱਪਰ ਹੋ ਗਈ ਹੈ। ਇਸ ਤੋਂ ਸਿਰਫ਼ ਇਕ ਦਿਨ ਪਹਿਲਾਂ ਹੀ ਦੇਸ਼ 'ਚ ਇਨਫੈਕਸ਼ਨ ਦੇ ਮਾਮਲਿਆਂ ਨੇ 17 ਲੱਖ ਦਾ ਅੰਕੜਾ ਪਾਰ ਕੀਤਾ ਸੀ। ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਅਨੁਸਾਰ ਭਾਰਤ 'ਚ ਕੋਵਿਡ-19 ਦੀ ਜਾਂਚ ਵੀ 2 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ 8 ਵਜੇ ਤੱਕ ਡਾਟਾ ਅਨੁਸਾਰ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵੱਧ ਕੇ 18,03,695 ਹੋ ਗਏ, ਜਦੋਂ ਕਿ ਬੀਮਾਰੀ ਤੋਂ ਇਕ ਦਿਨ 'ਚ 771 ਹੋਰ ਲੋਕਾਂ ਦੇ ਦਮ ਤੋੜਨ ਤੋਂ ਬਾਅਦ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 38,135 ਹੋ ਗਈ ਹੈ।


Baljeet Kaur

Content Editor

Related News