ਬਾਰਟੀ ਬਣੀ WTA ਦੀ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ

Wednesday, Dec 08, 2021 - 08:59 PM (IST)

ਬਾਰਟੀ ਬਣੀ WTA ਦੀ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ

ਸੇਂਟ ਪੀਟਰਸਬਰਗ- ਵਿੰਬਲਡਨ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ-1 ਮਹਿਲਾ ਟੈਨਿਸ ਖਿਡਾਰੀ ਐਸ਼ਲੇ ਬਾਰਟੀ ਨੂੰ ਦੂਜੀ ਵਾਰ ਡਬਲਯੂ. ਟੀ. ਏ. ਦੀ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ। ਬਾਰਬੋਰਾ ਕ੍ਰੇਜਸਿਕੋਵਾ ਨੂੰ ਸਭ ਤੋਂ ਚੰਗਾ ਸੁਧਾਰ ਕਰਨ ਵਾਲੀ ਖਿਡਾਰੀ ਚੁਣਿਆ ਗਿਆ। ਉਨ੍ਹਾਂ ਨੇ ਕੈਟਰੀਨਾ ਸਿਨਿਆਕੋਵਾ ਦੇ ਨਾਲ ਮੰਗਲਵਾਰ ਨੂੰ ਸਾਲ ਦੀ ਜੋੜਾ ਟੀਮ ਦਾ ਇਨਾਮ ਵੀ ਸਾਂਝਾ ਕੀਤਾ। ਕੇਜਿਸਕੋਵਾ 2000 ਤੋਂ ਬਾਅਦ ਪਹਿਲੀ ਮਹਿਲਾ ਖਿਡਾਰੀ ਹਨ, ਜਿਨ੍ਹਾਂ ਨੇ ਫ੍ਰੈਂਚ ਓਪਨ 'ਚ ਸਿੰਗਲ ਤੇ ਜੋੜੇ ਦਾ ਖਿਤਾਬ ਜਿੱਤਿਆ ਸੀ। ਏਮਾ ਰਾਦੁਕਾਨੂ ਨੂੰ ਸਾਲ ਦੀ ਨਵੋਦਿਤ ਖਿਡਾਰੀ ਚੁਣਿਆ ਗਿਆ। 

ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਣਗੇ ਵਨ ਡੇ ਟੀਮ ਦੇ ਨਵੇਂ ਕਪਤਾਨ

PunjabKesari


ਉਨ੍ਹਾਂ ਨੇ 18 ਸਾਲ ਦੀ ਉਮਰ 'ਚ ਯੂ. ਐੱਸ. ਓਪਨ ਦਾ ਖਿਤਾਬ ਜਿੱਤਿਆ। ਉਹ ਪਹਿਲੀ ਖਿਡਾਰੀ ਹੈ, ਜਿਨ੍ਹਾਂ ਨੇ ਕੁਆਲੀਫਾਇੰਗ ਦੌਰ ਤੋਂ ਅੱਗੇ ਵਧ ਕੇ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਕਾਰਲਾ ਸੁਆਰੇਜ ਨਵਾਰੋ ਨੂੰ ਸਾਲ 'ਚ ਸ਼ਾਨਦਾਰ ਵਾਪਸੀ ਕਰਨ ਵਾਲੀ ਖਿਡਾਰੀ ਦਾ ਇਨਾਮ ਮਿਲਿਆ। ਬਾਰਟੀ ਨੂੰ 2019 ਵਿਚ ਵੀ ਡਬਲਯੂ. ਟੀ. ਏ. ਦੀ ਸਾਲ ਦੀ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਇਸ ਸੈਸ਼ਨ ਵਿਚ ਉਨ੍ਹਾਂ ਨੇ ਵਿੰਬਲਡਨ ਤੋਂ ਇਲਾਵਾ ਕੁਲ 5 ਖਿਤਾਬ ਜਿੱਤੇ ਤੇ ਲਗਾਤਾਰ ਤੀਜੇ ਸੈਸ਼ਨ ਵਿਚ ਸਾਲ ਦੇ ਅਖੀਰ 'ਚ ਨੰਬਰ-1 ਖਿਡਾਰੀ ਰਹੀ।

 

ਇਹ ਖ਼ਬਰ ਪੜ੍ਹੋ-  ਦੱਖਣੀ ਅਫਰੀਕਾ ਦੌਰੇ ਦੇ ਲਈ ਭਾਰਤ ਦੀ ਟੈਸਟ ਟੀਮ ਦਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News