ਬਾਰਾਕੁਡਾ ਗੋਲਫ ਚੈਂਪੀਅਨਸ਼ਿਪ-ਅਟਵਾਲ ਸਾਂਝੇ ਤੌਰ ''ਤੇ 44ਵੇਂ ਸਥਾਨ ''ਤੇ ਪਹੁੰਚਿਆ

Monday, Aug 03, 2020 - 03:20 AM (IST)

ਬਾਰਾਕੁਡਾ ਗੋਲਫ ਚੈਂਪੀਅਨਸ਼ਿਪ-ਅਟਵਾਲ ਸਾਂਝੇ ਤੌਰ ''ਤੇ 44ਵੇਂ ਸਥਾਨ ''ਤੇ ਪਹੁੰਚਿਆ

ਟਰਕੀ (ਅਮਰੀਕਾ)– ਭਾਰਤੀ ਗੋਲਫਰ ਅਰਜੁਨ ਅਟਵਾਲ ਬਾਰਾਕੁਡਾ ਗੋਲਫ ਚੈਂਪੀਅਨਸ਼ਿਪ ਦੇ ਤੀਜੇ ਦੌਰ ਵਿਚ 3 ਬਰਡੀਆਂ ਤੇ 2 ਬੋਗੀਆਂ ਨਾਲ ਸਾਂਝੇ ਤੌਰ 'ਤੇ 44ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ 47 ਸਾਲਾ ਖਿਡਾਰੀ ਨੇ ਬਰਡੀ ਦੇ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਦੋ ਹੋਰ ਬਰਡੀਆਂ ਤੇ ਦੋ ਬੋਗੀਆਂ ਕੀਤੀਆਂ, ਜਿਸ ਨਾਲ 54 ਹੋਲਾਂ ਦੀ ਖੇਡ ਤੋਂ ਬਾਅਦ ਉਸਦਾ ਸਕੋਰ +13 (ਪਲੱਸ 13) ਹੋ ਗਿਆ। ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਫਿਰ ਤੋਂ ਗੋਲਫ ਸ਼ੁਰੂ ਹੋਣ ਤੋਂ ਬਾਅਦ ਅਟਵਾਲ ਦਾ ਇਹ ਤੀਜਾ ਟੂਰਨਾਮੈਂਟ ਹੈ ਤੇ ਉਹ ਤਿੰਨਾਂ ਵਿਚ ਹੀ ਕੱਟ ਹਾਸਲ ਕਰਨ ਵਿਚ ਸਫਲ ਰਿਹਾ ਹੈ।


author

Gurdeep Singh

Content Editor

Related News