ਮੁੰਬਈ ਨੂੰ ਸਸਤੇ ਵਿਚ ਸਮੇਟ ਕੇ ਬੜੌਦਾ ਨੇ ਹਾਸਲ ਕੀਤੀ ਬੜ੍ਹਤ
Sunday, Oct 13, 2024 - 12:55 PM (IST)
ਵਡੋਦਰਾ- ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਅਨੁਸ਼ਾਸਿਤ ਗੇਂਦਬਾਜ਼ੀ ਦੀ ਬਦੌਲਤ ਬੜੌਦਾ ਨੇ ਗਰੁੱਪ-ਏ ਮੁਕਾਬਲੇ ਦੇ ਦੂਜੇ ਦਿਨ ਮੁੰਬਈ ਦੀ ਪਹਿਲੀ ਪਾਰੀ ਨੂੰ 214 ਦੌੜਾਂ ’ਤੇ ਸਮੇਟ ਕੇ 76 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਕੀਤੀ। ਦਿਨ ਦੀ ਖੇਡ ਖਤਮ ਹੋਣ ਦੇ ਸਮੇਂ ਬੜੌਦਾ ਨੇ ਆਪਣੀ ਦੂਜੀ ਪਾਰੀ ਵਿਚ ਬਿਨਾਂ ਵਿਕਟ ਗੁਆਏ 9 ਦੌੜਾਂ ਬਣਾ ਲਈਆਂ ਸਨ ਤੇ ਹੁਣ ਉਸਦੀ ਕੁੱਲ ਲੀਡ 85 ਦੌੜਾਂ ਦੀ ਹੋ ਚੁੱਕੀ ਹੈ। ਬੜੌਦਾ ਨੇ ਆਪਣੀ ਪਹਿਲੀ ਪਾਰੀ ਵਿਚ ਮਿਤੇਸ਼ ਪਟੇਲ (88) ਤੇ ਅਤੀਤ ਸੇਠ (66) ਦੇ ਅਰਧ ਸੈਂਕੜਿਆਂ ਦੀ ਬਦੌਲਤ 290 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ।