ਬਾਰਸੀਲੋਨਾ ਕੋਪਾ ਡੇਲ ਰੇ ਦੇ ਸੈਮੀਫਾਈਨਲ ’ਚ ਪੁੱਜਾ
Thursday, Feb 05, 2026 - 11:55 AM (IST)
ਮੈਡ੍ਰਿਡ- ਲਾਮਿਨ ਯਾਮਲ ਤੇ ਰੋਨਾਲਡ ਅਰੌਜੋ ਨੇ ਹਰੇਕ ਹਾਫ ’ਚ 1-1 ਗੋਲ ਕੀਤਾ, ਜਿਸ ਨਾਲ ਬਾਰਸੀਲੋਨਾ ਨੇ ਦੂਜੀ ਸ਼੍ਰੇਣੀ ਦੀ ਟੀਮ ਅਲਬਾਸੇਟੇ ਨੂੰ 2-1 ਨਾਲ ਹਰਾ ਕੇ ਕੋਪਾ ਡੇਲ ਰੇ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਅਲਬਾਸੇਟੇ ਨੇ ਰਾਊਂਡ ਆਫ-16 ’ਚ ਰੀਅਲ ਮੈਡ੍ਰਿਡ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਬਾਰਸੀਲੋਨਾ ਸਾਹਮਣੇ ਵੀ ਉਸ ਨੇ ਚੰਗੀ ਚੁਣੌਤੀ ਪੇਸ਼ ਕੀਤੀ।
ਬਾਰਸੀਲੋਨਾ ਦੀ ਸਾਰੀਆਂ ਪ੍ਰਤੀਯੋਗਿਤਾਵਾਂ ’ਚ ਖੇਡੇ ਗਏ ਪਿਛਲੇ 17 ਮੈਚਾਂ ’ਚ ਇਹ 16ਵੀਂ ਜਿੱਤ ਹੈ। ਉਹ ਲਗਾਤਾਰ ਚੌਥੀ ਵਾਰ ਕੋਪਾ ਸੈਮੀਫਾਈਨਲ ’ਚ ਪਹੁੰਚਿਆ ਹੈ। ਉਸ ਨੇ ਪਿਛਲੇ ਸੀਜ਼ਨ ’ਚ ਰੀਅਲ ਮੈਡ੍ਰਿਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਬਾਰਸੀਲੋਨਾ ਸਪੈਨਿਸ਼ ਲੀਗ ’ਚ ਚੋਟੀ ’ਤੇ ਹੈ ਅਤੇ ਰੀਅਲ ਮੈਡ੍ਰਿਡ ਤੋਂ 1 ਅੰਕ ਅੱਗੇ ਹੈ। ਕੋਪਾ ਦਾ ਸੈਮੀਫਾਈਨਲ 2 ਪੜਾਵਾਂ ’ਚ ਖੇਡਿਆ ਜਾਵੇਗਾ। ਫਾਈਨਲ ਅਪ੍ਰੈਲ ’ਚ ਸੇਵਿਲਾ ’ਚ ਹੋਵੇਗਾ।
