ਬਾਰਸੀਲੋਨਾ ਨੇ ਲਾ ਲਿਗਾ ਸੀਰੀਜ਼ ਨੂੰ ਲੈ ਕੇ ਜਤਾਈ ਚਿੰਤਾ

12/11/2018 1:59:53 PM

ਬਾਰਸੀਲੋਨਾ— ਬਾਰਸੀਲੋਨਾ ਉਦੋਂ ਤਕ ਅਮਰੀਕਾ 'ਚ ਲਾ ਲਿਗਾ ਮੈਚ ਖੇਡਣ ਨੂੰ ਤਿਆਰ ਨਹੀਂ ਹੈ ਜਦੋਂ ਤਕ ਕਿ ਸਾਰੇ ਪੱਖ ਇਸ 'ਤੇ ਸਹਿਮਤ ਨਹੀਂ ਹੋ ਜਾਂਦੇ। ਕਲੱਬ ਨੇ ਇਹ ਐਲਾਨ ਕੀਤਾ ਹੈ। 

ਬਾਰਸੀਲੋਨਾ ਨੂੰ 29 ਜਨਵਰੀ ਨੂੰ ਮਿਆਮੀ 'ਚ ਗਿਰੋਨਾ ਨਾਲ ਮੈਚ ਖੇਡਣਾ ਹੈ ਪਰ ਸਪੈਸ਼ਲ ਫੁੱਟਬਾਲ ਪਰਿਸੰਘ, ਸਪੇਨ ਦੇ ਪੇਸ਼ੇਵਰ ਫੁੱਟਬਾਲ ਸੰਘ ਤੋਂ ਇਲਾਵਾ ਫੀਫਾ ਪ੍ਰਧਾਨ ਜਿਆਨੀ ਇਨਫੈਂਟਿਨੋ ਨੇ ਇਸ ਨੂੰ ਲੈ ਕੇ ਚਿੰਤਾ ਜਤਾਈ ਹੈ। ਕਲੱਬ ਨੇ ਆਪਣੀ ਵੈੱਬਸਾਈਟ 'ਤੇ ਬਿਆਨ 'ਤੇ ਕਿਹਾ, ''ਐੱਫ. ਸੀ. ਬਾਰਸੀਲੋਨਾ ਦੇ ਬੋਰਡ ਨਿਰਦੇਸ਼ਕਾਂ ਨੇ ਗਿਰੋਨਾ ਐੱਫ.ਸੀ. ਦੇ ਖਿਲਾਫ ਮਿਆਮੀ 'ਚ ਮੈਚ ਖੇਡਣ ਦਾ ਪ੍ਰਸਤਾਵ ਵਾਪਸ ਲੈਣ ਤੇ ਸਹਿਮਤ ਜਤਾਈ ਹੈ ਕਿਉਂਕਿ ਇਸ 'ਤੇ ਆਮ ਸਹਿਮਤੀ ਦੀ ਕਮੀ ਹੈ।''


Tarsem Singh

Content Editor

Related News