ਬਾਰਬੋਰਾ-ਕੈਟਰੀਨਾ ਬਣੀ ਫ੍ਰੈਂਚ ਓਪਨ ਮਹਿਲਾ ਡਬਲ ਚੈਂਪੀਅਨ
Sunday, Jun 10, 2018 - 06:10 PM (IST)

ਪੈਰਿਸ : ਚੈਕ ਗਣਰਾਜ ਦੀ ਬਾਰਬੋਰਾ ਕ੍ਰੇਜਸਿਕੋਵਾ ਅਤੇ ਕੈਟਰੀਨਾ ਸਿਨਿਯਾਕੋਵਾ ਦੀ 6ਵਾਂ ਦਰਜਾ ਪ੍ਰਾਪਤ ਜੋੜੀ ਨੇ ਅੱਜ ਇਥੇ ਫ੍ਰੈਂਚ ਓਪਨ ਮਹਿਲਾ ਡਬਲ ਖਿਤਾਬ ਆਪਣੀ ਝੋਲੀ 'ਚ ਪਾਇਆ ਹੈ। ਐਰੀ ਹੋਜੁਮੀ ਅਤੇ ਮਾਕੋਟੋ ਨਿਨੋਮਿਆ ਦੀਆਂ ਨਜ਼ਰਾਂ ਗ੍ਰੈਂਡਸਲੈਮ 'ਚ ਡਬਲ ਜਿੱਤਣ ਵਾਲੀ ਜਾਪਾਨ ਦੀ ਪਹਿਲੀ ਮਹਿਲਾ ਜੋੜੀ ਬਣਨ 'ਤੇ ਲੱਗੀ ਸੀ ਪਰ ਬਾਰਬੋਰਾ ਅਤੇ ਕੈਟਰੀਨਾ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਦੇ ਹੋਏ ਫਾਈਨਲ 'ਚ ਸਿਰਫ 65 ਮਿੰਟ 'ਚ 6-3, 6-3 ਨਾਲ ਜਿੱਤ ਦਰਜ ਕੀਤੀ। ਐਰੀ ਅਤੇ ਮਾਕੋਟੋ ਦੀ ਜਾਪਾਨੀ ਜੋੜੀ ਨੇ ਸੈਮੀਫਾਈਨਲ 'ਚ ਸਿਖਰ ਦਰਜਾ ਅਤੇ ਆਸਟਰੇਲੀਅਨ ਓਪਨ ਚੈਂਪੀਅਨ ਕ੍ਰਿਸਟਿਨਾ ਏਲਾਦੇਨੋਵਿਚ ਅਤੇ ਟਿਮਿਆ ਬਾਬੋਸ ਦੀ ਜੋੜੀ ਨੂੰ ਹਰਾ ਕੇ ਉਲਟਫੇਰ ਕੀਤਾ ਸੀ।