ਬੰਗਲਾਦੇਸ਼-ਪਾਕਿਸਤਾਨ ਵਿਚਾਲੇ ਟੈਸਟ ਮੈਚ ਦਾ ਤੀਜਾ ਦਿਨ ਵੀ ਮੀਂਹ ਦੀ ਭੇਟ ਚੜ੍ਹਿਆ

Monday, Dec 06, 2021 - 11:40 PM (IST)

ਬੰਗਲਾਦੇਸ਼-ਪਾਕਿਸਤਾਨ ਵਿਚਾਲੇ ਟੈਸਟ ਮੈਚ ਦਾ ਤੀਜਾ ਦਿਨ ਵੀ ਮੀਂਹ ਦੀ ਭੇਟ ਚੜ੍ਹਿਆ

ਢਾਕਾ- ਬੰਗਲਾਦੇਸ਼ ਤੇ ਪਾਕਿਸਤਾਨ ਦੇ ਵਿਚਾਲੇ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਤੀਜੇ ਦਿਨ ਖੇਡ ਸੋਮਵਾਰ ਨੂੰ ਲਗਾਤਾਰ ਮੀਂਹ ਦੇ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਲੰਚ ਦੇ ਨਿਯਮਤ ਬ੍ਰੇਕ ਦੇ ਲਗਭਗ 90 ਮਿੰਟ ਬਾਅਦ ਦਿਨ ਦਾ ਖੇਡ ਰੱਦ ਕਰਨ ਦਾ ਐਲਾਨ ਕੀਤਾ ਗਿਆ, ਜਦੋ ਚੱਕਰਵਾਤ ਜਵਾਦ ਦੇ ਕਾਰਨ ਪੈ ਰਹੇ ਮੀਂਹ ਦੇ ਰੁਕਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਸੀ। ਹੁਣ ਤੱਕ ਮੈਚ ਦੇ ਹਰ ਦਿਨ ਭਾਰੀ ਮੀਂਹ ਪਿਆ ਹੈ। ਪਹਿਲੇ ਦਿਨ ਦੇ ਤੀਜੇ ਸੈਸ਼ਨ ਦਾ ਖੇਡ ਮੀਂਹ ਤੇ ਖਰਾਬ ਰੋਸ਼ਨੀ ਦੇ ਕਾਰਨ ਹੀਂ ਹੋ ਸਕਿਆ ਸੀ ਜਦਕਿ ਦੂਜੇ ਦਿਨ ਸਿਰਫ 6.2 ਓਵਰਾਂ ਦਾ ਖੇਡ ਹੋ ਸਕਿਆ।

ਇਹ ਖ਼ਬਰ ਪੜ੍ਹੋ- ਵਿਰਾਟ ਨੇ ਹਾਸਲ ਕੀਤੀ ਇਹ ਉਪਲੱਬਧੀ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਕ੍ਰਿਕਟਰ

PunjabKesari


ਅਗਲੇ 24 ਘੰਟਿਆਂ ਵਿਚ ਬੰਗਲਾਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਮੈਚ ਡਰਾਅ ਹੋਣ ਦੀ ਸੰਭਾਵਨਾ ਦਿਖ ਰਹੀ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 63.2 ਓਵਰ ਵਿਚ 2 ਵਿਕਟਾਂ 'ਤੇ 188 ਦੌੜਾਂ ਬਣਾਈਆਂ ਹਨ। ਕਪਤਾਨ ਬਾਬਰ ਆਜ਼ਮ 71 ਜਦਕਿ ਅਜ਼ਹਰ ਅਲ਼ੀ 52 ਦੌੜਾਂ ਬਣਾ ਖੇਡ ਰਹੇ ਹਨ। ਪਾਕਿਸਤਾਨ ਨੇ ਪਹਿਲਾ ਟੈਸਟ ਅੱਠ ਵਿਕਟਾਂ ਨਾਲ ਜਿੱਤਿਆ ਸੀ ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ ਹੋਈ ਹੈ।

ਇਹ ਖ਼ਬਰ ਪੜ੍ਹੋ- ਮਹਾਰਾਸ਼ਟਰ ਦੇ ਲੋਕਲ ਟੂਰਨਾਮੈਂਟ 'ਚ ਅੰਪਾਇਰ ਆਇਆ ਚਰਚਾ ਵਿਚ, ਇੰਝ ਦਿੰਦੈ ਵਾਈਡ (ਵੀਡੀਓ)

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News