ਜ਼ਿੰਬਾਬਵੇ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਬੰਗਲਾਦੇਸ਼ ਨੂੰ ਲੱਗਾ ਝਟਕਾ, ਸੱਟ ਦਾ ਸ਼ਿਕਾਰ ਹੋਇਆ ਤੇਜ਼ ਗੇਂਦਬਾਜ਼

Thursday, Jul 15, 2021 - 02:51 PM (IST)

ਜ਼ਿੰਬਾਬਵੇ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਬੰਗਲਾਦੇਸ਼ ਨੂੰ ਲੱਗਾ ਝਟਕਾ, ਸੱਟ ਦਾ ਸ਼ਿਕਾਰ ਹੋਇਆ ਤੇਜ਼ ਗੇਂਦਬਾਜ਼

ਸਪੋਰਟਸ ਡੈਸਕ— ਜ਼ਿੰਬਾਬਵੇ ਖ਼ਿਲਾਫ਼ ਆਗਾਮੀ ਸਫ਼ੈਦ ਗੇਂਦ ਦੀ ਸੀਰੀਜ਼ ਤੋਂ ਪਹਿਲਾਂ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜੁਰ ਰਹਿਮਾਨ ਸੱਟ ਦਾ ਸ਼ਿਕਾਰ ਹੋ ਗਏ। ਅਜਿਹੇ ’ਚ ਹੁਣ ਟੀਮ ਨੂੰ 16 ਜੁਲਾਈ ਤੋਂ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਇਹ ਡਰ ਪ੍ਰੇਸ਼ਾਨ ਕਰ ਰਿਹਾ ਹੈ ਕਿ ਉਹ ਜ਼ਿੰਬਾਬਵੇ ਖ਼ਿਲਾਫ਼ ਖੇਡ ਸਕਣਗੇ ਜਾਂ ਨਹੀਂ।

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੂੰ ਗਿੱਟੇ ਦੀ ਸੱਟ ਕਾਰਨ ਬੁੱਧਵਾਰ ਨੂੰ ਹਰਾਰੇ ’ਚ ਜ਼ਿੰਬਾਬਵੇ ਸਿਲੈਕਟ ਇਲੈਵਨ ਖ਼ਿਲਾਫ਼ ਅਭਿਆਸ ਮੈਚ ਤੋਂ ਵਾਪਸ ਬੁਲਾ ਲਿਆ ਗਿਆ ਸੀ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਮੁੱਖ ਚੋਣਕਰਤਾ ਮਿਨਹਾਜੁਲ ਆਬੇਦੀਨ ਨੇ ਇਕ ਸਪੋਰਟਸ ਵੈੱਬਸਾਈਟ ਨੂੰ ਕਿਹਾ ਕਿ ਮੁਸਤਫਿਜੁਰ ਆਪਣੇ ਸੱਜੇ ਗਿੱਟੇ ’ਚ ਅਸਹਿਜ ਮਹਿਸੂਸ ਕਰ ਰਹੇ ਹਨ ਤੇ ਟੀਮ ਪ੍ਰਬੰਧਨ ਵੱਲੋਂ ਸਿਰਫ਼ 5 ਗੇਂਦ ਸੁੱਟਣ ਦੇ ਬਾਅਦ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਉਨ੍ਹਾਂ ਨੂੰ ਆਈਸ ਥੈਰੇਪੀ ਦਿੱਤੀ ਗਈ ਤੇ ਫਿਜ਼ੀਓਥੈਰੇਪਿਸਟ ਦੀ ਰਿਪੋਰਟ ਦਾ ਇੰਤਜ਼ਾਰ ਹੈ। ਹਰਾਰੇ ’ਚ 16, 18 ਤੇ 20 ਜੁਲਾਈ ਨੂੰ ਵਨ-ਡੇ ਮੈਚ ਖੇਡੇ ਜਾਣਗੇ ਜਦਕਿ ਤਿੰਨ ਟੀ-20 ਮੈਚ 23, 25 ਤੇ  27 ਜੁਲਾਈ ਨੂੰ ਇਕ ਹੀ ਸਥਾਨ ’ਤੇ ਖੇਡੇ ਜਾਣਗੇ।


author

Tarsem Singh

Content Editor

Related News