ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ

Monday, Jul 19, 2021 - 07:59 PM (IST)

ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ

ਹਰਾਰੇ- ਅਨੁਭਵੀ ਸ਼ਾਕਿਬ ਅਲ ਹਸਨ ਦੀ ਅਜੇਤੂ 96 ਦੌੜਾਂ ਦੀ ਪਾਰੀ ਦੇ ਦਮ 'ਤੇ ਬੰਗਲਾਦੇਸ਼ ਨੇ ਦੂਜੇ ਵਨ ਡੇ ਮੈਚ ਵਿਚ ਜ਼ਿੰਬਾਬਵੇ ਨੂੰ 3 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਸ਼ਾਕਿਬ ਨੇ 109 ਗੇਂਦਾਂ ਦੀ ਅਜੇਤੂ ਪਾਰੀ ਵਿਚ 8 ਚੌਕੇ ਲਗਾਏ। ਉਨ੍ਹਾਂ ਨੇ ਇਸ ਤੋਂ ਪਹਿਲਾਂ ਗੇਂਦਬਾਜ਼ੀ ਵੀ ਸ਼ਾਨਦਾਰ ਕੀਤੀ ਅਤੇ 10 ਓਵਰਾਂ ਵਿਚ 42 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਜ਼ਿੰਬਾਬਵੇ ਨੇ ਟਾਸ ਜਿੱਤ ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੇਸਲੇ ਮਾਧੇਵੇਰੇ (56) ਦੇ ਅਰਧ ਸੈਂਕੜੇ ਵਾਲੀ ਪਾਰੀ ਨਾਲ 9 ਵਿਕਟਾਂ 'ਤੇ 240 ਦੌੜਾਂ ਬਣਾਈਆਂ। ਟੀਮ ਦੇ ਲਈ ਕਪਤਾਨ ਬ੍ਰੇਂਡਨ ਟੇਲਰ ਨੇ ਵੀ 46 ਦੌੜਾਂ ਦਾ ਯੋਗਦਾਨ ਦਿੱਤਾ।

PunjabKesari

ਬੰਗਲਾਦੇਸ਼ ਦੇ ਲਈ ਸ਼ਰਿਫੁਲ ਇਸਲਾਮ ਨੇ 46 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਦੇ ਸਮੇਂ ਬੰਗਲਾਦੇਸ਼ ਦੀਆਂ ਲਗਾਤਾਰ ਫਰਕ 'ਤੇ ਵਿਕਟਾਂ ਡਿੱਗਦੀਆਂ ਰਹੀਆਂ। ਟੀਮ 39ਵੇਂ ਓਵਰ ਵਿਚ 173 ਦੌੜਾਂ 'ਤੇ 7ਵਾਂ ਵਿਕਟ ਗੁਆ ਕੇ ਸੰਘਰਸ਼ ਕਰ ਰਹੀ ਸੀ ਪਰ ਮੈਨ ਆਫ ਦਿ ਮੈਚ ਸ਼ਾਕਿਬ ਨੇ ਇਕ ਪਾਸਾ ਸੰਭਾਲਿਆ ਹੋਇਆ ਸੀ। ਉਨ੍ਹਾਂ ਨੇ ਮੁਹੰਮਦ ਸੌਫੁਦੀਨ (ਅਜੇਤੂ 28 ਦੌੜਾਂ) ਦੇ ਨਾਲ 8ਵੇਂ ਵਿਕਟ ਦੇ ਲਈ 69 ਦੌੜਾਂ ਦੀ ਅਟੁਟ ਸਾਂਝੇਦਾਰੀ ਕਰ ਪੰਜ ਗੇਂਦਾਂ ਰਹਿੰਦੇ ਹੋਏ ਟੀਮ ਨੂੰ ਜਿੱਤ ਹਾਸਲ ਕਰਵਾਈ। ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਸੁਪਰ ਲੀਗ 2020-22 ਦੇ ਤਹਿਤ ਖੇਡੇ ਜਾ ਰਹੇ ਇਸ ਮੈਚ ਵਿਚ ਜਿੱਤ ਨਾਲ ਬੰਗਲਾਦੇਸ਼ ਨੂੰ 10 ਅੰਕ ਮਿਲੇ, ਜਿਸ ਨਾਲ 11 ਮੈਚਾਂ ਵਿਚ ਉਸਦੇ 70 ਅੰਕ ਹੋ ਗਏ ਅਤੇ ਟੀਮ ਅੰਕ ਸੂਚੀ ਵਿਚ ਇੰਗਲੈਂਡ ਤੋਂ ਬਾਅਦ ਦੂਜੇ ਸਥਾਨ 'ਤੇ ਹੈ।

PunjabKesari


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 


author

Gurdeep Singh

Content Editor

Related News