ਬੈਂਗਲੁਰੂ ਯੂਨੀਵਰਸਿਟੀ ਨੇ ਜਿੱਤਿਆ ਨਹਿਰੂ ਯੂਨੀਵਰਸਿਟੀ ਹਾਕੀ ਖਿਤਾਬ

Tuesday, Feb 20, 2018 - 11:16 AM (IST)

ਬੈਂਗਲੁਰੂ ਯੂਨੀਵਰਸਿਟੀ ਨੇ ਜਿੱਤਿਆ ਨਹਿਰੂ ਯੂਨੀਵਰਸਿਟੀ ਹਾਕੀ ਖਿਤਾਬ

ਨਵੀਂ ਦਿੱਲੀ, (ਬਿਊਰੋ)— ਬੈਂਗਲੁਰੂ ਯੂਨੀਵਰਸਿਟੀ ਨੇ ਵੀ.ਬੀ.ਐੱਸ.ਪੀ. ਯੂਨੀਵਰਸਿਟੀ ਬੈਂਗਲੁਰੂ ਨੂੰ ਸੋਮਵਾਰ ਨੂੰ ਇੱਥੇ ਨੈਸ਼ਨਲ ਸਟੇਡੀਅਮ 'ਚ 2-0 ਨਾਲ ਹਰਾ ਕੇ 25ਵਾਂ ਨਹਿਰੂ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਹਾਕੀ ਖਿਤਾਬ ਜਿੱਤ ਲਿਆ।

ਪਹਿਲਾ ਹਾਫ ਗੋਲ ਰਹਿਤ ਰਹਿਣ ਦੇ ਬਾਅਦ ਜੇਤੂ ਟੀਮ ਨੇ ਦੋਵੇਂ ਗੋਲ ਦੂਜੇ ਹਾਫ 'ਚ ਚਾਰ ਮਿੰਟ ਦੇ ਵਕਫੇ 'ਚ ਕੀਤੇ। ਸੰਜੀਵ ਕੁਮਾਰ ਨੇ ਪਹਿਲਾ ਗੋਲ 65ਵੇਂ ਮਿੰਟ 'ਚ ਮਾਰਿਆ ਜਦਕਿ ਤਾਪਤੀਪਾਰਥ ਆਰੋਨ ਨੇ ਦੂਜਾ ਗੋਲ 68ਵੇਂ ਮਿੰਟ 'ਚ ਕੀਤਾ। ਦੋਵੇਂ ਗੋਲ ਮੈਦਾਨੀ ਰਹੇ। ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਯੂਨੀਵਰਸਿਟੀ ਆਫ ਮਦਰਾਸ ਚੇਨਈ ਨੂੰ 5-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮ ਲਈ ਇੰਦਰਜੀਤ ਸਿੰਘ ਨੇ 2 ਗੋਲ ਦਾਗੇ ਜਦਕਿ ਜੋਗਿੰਦਰ ਸਿੰਘ, ਸੁਮਿਤ ਪਾਲ ਸਿੰਘ ਅਤੇ ਰਵੀਦੀਪ ਸਿੰਘ ਨੇ ਇਕ-ਇਕ ਗੋਲ ਕੀਤਾ।


Related News